ਭਾਰਤੀ ਪਾਇਲਟ ਅਭਿਨੰਦਨ ਦੀ ਰਿਹਾਈ ਅੱਜ
Published : Mar 1, 2019, 11:45 am IST
Updated : Mar 1, 2019, 11:45 am IST
SHARE ARTICLE
Pakistani Prime Minister Imran Khan
Pakistani Prime Minister Imran Khan

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਤਲਖੀ ਘਟਾਉਣ ਦੇ ਸਾਡੇ ਯਤਨਾ ਨੂੰ ਕਮਜੌਰੀ ਨਾ ਸਮਝਿਆਂ ਜਾਵੇ..

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਲਾਨ ਕੀਤਾ ਕਿ ਉਹ ਹਿਰਾਸਤ ਵਿਚ ਲਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਸ਼ਾਂਤੀ ਦੇ ਸੁਨੇਹੇ’ ਵਜੋਂ ਸ਼ੁਕਰਵਾਰ ਨੂੰ ਰਿਹਾਅ ਕਰ ਦੇਣਗੇ। ਖ਼ਾਨ ਨੇ ਭਾਰਤੀ ਪਾਇਲਟ ਦੀ ਰਿਹਾਈ ਨੂੰ ਗੁਆਂਢੀ ਮੁਲਕ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਦਿਸ਼ਾ ਵਿਚ ‘ਪਹਿਲਾ ਕਦਮ’ ਕਰਾਰ ਦਿੱਤਾ ਹੈ। ਮੁਲਕ ਦੇ ਵਜ਼ੀਰੇ ਆਜ਼ਮ ਨੇ ਇਹ ਐਲਾਨ ਅੱਜ ਇਥੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਕੀਤਾ। ਉਂਜ ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਤਲਖੀ ਘਟਾਉਣ ਦੇ ਪਾਕਿਸਤਾਨੀ ਯਤਨਾਂ ਨੂੰ ਉਹਦੀ ਕਮਜ਼ੋਰੀ ਨਾ ਸਮਝਿਆ ਜਾਵੇ।

ਉਧਰ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੋਵਾਂ ਮੁਲਕਾਂ ਦਰਮਿਆਨ ਵਧਦੀ ਤਲਖੀ ਨੂੰ ਘੱਟ ਕਰਨ ਲਈ ਆਪਣੇ ਭਾਰਤੀ ਹਮ ਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਤਕਰੀਰ ਲਈ ਖੜ੍ਹੇ ਹੋਏ ਤਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਵਿਚਾਲੇ ਟੋਕਣ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਇਹ ਐਲਾਨ ਕਰਨਾ ਚਾਹੁੰਦੇ ਹਨ ਕਿ ਪਾਕਿਸਤਾਨੀ ਹਵਾਈ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਭਾਰਤੀ ਪਾਇਲਟ ਨੂੰ ਸ਼ਾਂਤੀ ਦੇ ਸੁਨੇਹੇ ਵਜੋਂ ਭਲਕੇ ਸ਼ੁਕਰਵਾਰ ਨੂੰ ਰਿਹਾਅ ਕਰ ਦਿਤਾ ਜਾਵੇਗਾ।

ਖ਼ਾਨ ਨੇ ਕਿਹਾ, ਅਮਨ ਦੀ ਆਪਣੀ ਖਾਹਿਸ਼ ਦੇ ਚਲਦਿਆਂ ਮੈਂ ਇਹ ਐਲਾਨ ਕਰਦਾ ਹਾਂ ਕਿ ਪਾਕਿਸਤਾਨ ਭਲਕੇ (ਸ਼ੁਕਰਵਾਰ) ਗੱਲਬਾਤ ਦੀ ਦਿਸ਼ਾ ਵਿਚ ਪਹਿਲਾ ਕਦਮ ਪੁੱਟਦਿਆਂ ਸਾਡੀ ਹਿਰਾਸਤ ਵਿਚ ਬੰਦ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਨੂੰ ਰਿਹਾਅ ਕਰ ਦੇਵੇਗਾ।’ ਪਾਕਿਸਤਾਨੀ ਸੰਸਦ ਮੈਂਬਰਾਂ ਨੇ ਵਜ਼ੀਰੇ ਆਜ਼ਮ ਦੇ ਇਸ ਐਲਾਨ ਦਾ ਮੇਜ਼ ਥਾਪੜ ਕੇ ਸਵਾਗਤ ਕੀਤਾ। ਇਮਰਾਨ ਖ਼ਾਨ ਨੇ ਕਿਹਾ, ਹਵਾਈ ਹਮਲੇ ਕਰਨ ਦਾ ਇਕੋ ਇਕ ਮੰਤਵ ਆਪਣੀ ਸਮਰੱਥਾ ਤੇ ਇੱਛਾ ਸ਼ਕਤੀ ਨੂੰ ਦਰਸਾਉਣਾ ਸੀ।

 ਉਨ੍ਹਾਂ ਭਾਰਤ ਨੂੰ ਚਿਤਾਵਨੀ ਦਿਤੀ ਕਿ ਜੇਕਰ ਉਸ ਨੇ ਹਮਲਾਵਰ ਰੁਖ਼ ਨਾਲ ਪੇਸ਼ਕਦਮੀ ਕੀਤੀ ਤਾਂ ਇਹ ਪਾਕਿਸਤਾਨ ਨੂੰ ਜਵਾਬ ਦੇਣ ਲਈ ਮਜਬੂਰ ਕਰਨਾ ਹੋਵੇਗਾ। ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਤਲਖੀ ਘਟਾਉਣ ਦੇ ਪਾਕਿਸਤਾਨੀ ਯਤਨਾਂ ਨੂੰ ਉਹਦੀ ਕਮਜ਼ੋਰੀ ਨਾ ਸਮਝਿਆ ਜਾਵੇ।

-ਪੀਟੀਆਈ

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement