ਖ਼ਬਰਾਂ |

ਤਾਜ਼ਾ |

ਅਮਰੀਕਾ : ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਝੀਲ ਤੋਂ ਮਿਲੀ ਲਾਸ਼, 25 ਫਰਵਰੀ ਨੂੰ ਹੋਈ ਸੀ ਲਾਪਤਾ

By : KOMALJEET

Published : Mar 1, 2023, 12:17 pm IST
Updated : Mar 1, 2023, 12:17 pm IST
SHARE ARTICLE
Saujanya Ramamurthy (file photo)
Saujanya Ramamurthy (file photo)

ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਪਤਨੀ ਸੀ ਸੌਜਾਨਿਆ

ਵਾਸ਼ਿੰਗਟਨ : ਅਮਰੀਕਾ 'ਚ ਬੀਤੇ ਦਿਨੀਂ ਲਾਪਤਾ ਹੋਈ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ  ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਲਾਸ਼ ਵਾਸ਼ਿੰਗਟਨ 'ਚ  ਸਮਾਮਿਸ਼ ਝੀਲ ਨੇੜੇ ਪਈ ਮਿਲੀ ਹੈ। ਸੌਜਾਨਿਆ ਰਾਮਾਮੂਰਤੀ (30) ਬੀਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ, ਜਿਸ ਦੇ ਚਲਦੇ ਰਾਮਾਮੂਰਤੀ ਦੀ ਲਾਸ਼ ਬਰਾਮਦ ਹੋਈ ਹੈ। 

ਇਹ ਵੀ ਪੜ੍ਹੋ​  :  ਵੁਹਾਨ ਦੀ ਲੈਬ 'ਚ ਹੀ ਬਣਿਆ ਸੀ ਕੋਰੋਨਾ ਵਾਇਰਸ, FBI ਮੁਖੀ ਨੇ ਕੀਤੀ ਪੁਸ਼ਟੀ

ਜ਼ਿਕਰਯੋਗ ਹੈ ਕਿ ਮ੍ਰਿਤਕਾ ਸੌਜਾਨਿਆ ਰਾਮਾਮੂਰਤੀ ਮਾਈਕ੍ਰੋਸਾਫਟ ਦੇ ਇਕ ਭਾਰਤੀ ਕਰਮਚਾਰੀ ਮੁਦੰਬੀ ਐੱਸ. ਸ਼੍ਰੀਵਤਸ ਦੀ ਪਤਨੀ ਸੀ।  ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੌਜਾਨਿਆ 5 ਫੁੱਟ 4 ਇੰਚ ਲੰਬੀ ਅਤੇ ਉਸ ਦੀਆਂ ਕਾਲੀਆਂ ਅੱਖਾਂ ਅਤੇ ਕਾਲੇ ਵਾਲ ਸਨ ਅਤੇ ਜਦੋਂ ਉਹ ਲਾਪਤਾ ਹੋਈ ਤਾਂ ਉਸ ਨੇ ਬਰਗੰਡੀ ਰੰਗ ਦੇ ਕੱਪੜੇ ਪਾਏ ਹੋਏ ਸਨ। ਭਾਰਤ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਸੌਜਾਨਿਆ ਅਮਰੀਕਾ ਚਲੀ ਗਈ ਸੀ। ਦੋਵੇਂ ਪਤੀ-ਪਤਨੀ ਸਥਾਨਕ ਰੈੱਡਮੰਡ ਵਿਖੇ ਰਹਿ ਰਹੇ ਸਨ। ਰਾਮਾਮੂਰਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਅਤੇ ਉਸ ਨੂੰ ਆਖਰੀ ਵਾਰ  ਸੀਏਟਲ ਤੋਂ 8 ਮੀਲ ਦੂਰ ਰੈੱਡਮੰਡ ਵਿੱਚ ਪਾਰਕ ਮੈਰੀਮੂਰ ਬੈੱਲ ਅਪਾਰਟਮੈਂਟਸ ਦੇ ਨੇੜੇ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ​  :  ਕਰਨਾਟਕ 'ਚ BJP ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਦਾ ਵਿਵਾਦਿਤ ਬਿਆਨ

ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਮੌਤ ਕਿਸ ਤਰੀਕੇ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement