
ਯੁੱਧ ਪ੍ਰਭਾਵਿਤ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਕੀਤਾ ਉਪਰਾਲਾ
ਇੰਗਲੈਂਡ (ਡਰਬੀ) : ਇੰਗਲੈਂਡ ਦੇ ਡਰਬੀ ਵਿਚ 960 ਲੋਕਾਂ ਨੇ ਇਕੱਠੇ ਹੋ ਕੇ ਇੱਕੋ ਸਮੇਂ ਹੀ ਸਵੈਟਰ ਬੁਣੇ ਹਨ। ਇਹ ਸਭ ਤੋਂ ਜ਼ਿਆਦਾ ਲੋਕਾਂ ਵਲੋਂ ਇੱਕਠੇ ਸਵੈਟਰ ਬੁਣਨ ਦਾ ਨਵਾਂ ਰਿਕਾਰਡ ਕਾਇਮ ਕਰਦਿਆਂ ਗਿਨੀਜ਼ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਇਆ ਗਿਆ ਹੈ।
ਇਹ ਉਪਰਾਲਾ ਯੁੱਧ ਪ੍ਰਭਾਵਿਤ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਮ ਸੀ ਜਿਥੇ 2017 ਵਿਚ 604 ਲੋਕਾਂ ਨੇ ਇਕੱਠੇ ਬੁਣਾਈ ਕੀਤੀ ਸੀ।