ਫੈਜ਼ਾਬਾਦ ਦੱਸਿਆ ਜਾ ਰਿਹਾ ਭੂਚਾਲ ਦਾ ਕੇਂਦਰ
ਅਫ਼ਗ਼ਾਨਿਸਤਾਨ : ਅਫ਼ਗ਼ਾਨਿਸਤਾਨ ਵਿਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.0 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ 82 ਕਿਲੋਮੀਟਰ ਦੂਰ ਫੈਜ਼ਾਬਾਦ 'ਚ ਸੀ। ਜ਼ਮੀਨ ਤੋਂ ਇਸ ਦੀ ਡੂੰਘਾਈ 10 ਕਿਲੋਮੀਟਰ ਹੇਠਾਂ ਦੱਸੀ ਜਾ ਰਹੀ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।