Canada News : ਕੈਨੇਡਾ ਵਿਚ ਪੰਜ ਭਾਰਤੀਆਂ ਨੇ ਜਿੱਤੀਆਂ ਵਿਧਾਨ ਸਭਾ ਚੋਣਾਂ
Published : Mar 1, 2025, 2:02 pm IST
Updated : Mar 1, 2025, 2:02 pm IST
SHARE ARTICLE
Five Indians won assembly elections in Canada Latest News in Punjabi
Five Indians won assembly elections in Canada Latest News in Punjabi

Canada News : ਚੋਣਾਂ ਛੇਤੀ ਕਰਵਾਉਣ ਸਬੰਧੀ ਰਾਸ਼ਟਰਪਤੀ ਟਰੰਪ ਦੀ ਟੈਰਿਫ਼ ਦੀ ਧਮਕੀ ਦਾ ਦਿਤਾ ਹਵਾਲਾ 

Five Indians won assembly elections in Canada Latest News in Punjabi : ਕੈਨੇਡਾ ਵਿਚ ਵਧ ਰਹੀ ਭਾਰਤ ਵਿਰੋਧੀ ਭਾਵਨਾ ਦੇ ਵਿਚਕਾਰ ਭਾਰਤੀ-ਕੈਨੇਡੀਅਨਾਂ ਨੇ ਚੋਣਾਂ ਜਿਤੀਆਂ ਹਨ। ਓਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜ ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਜਿਨ੍ਹਾਂ ਵਿਚ ਕਈ ਪ੍ਰਮੁੱਖ ਮੰਤਰੀ ਵੀ ਸ਼ਾਮਲ ਹਨ। ਇਹ ਚੋਣ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲਈ ਮਹੱਤਵਪੂਰਨ ਸੀ। ਜਿਸ ਨੇ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ।

ਕੈਨੇਡਾ ਵਿਚ ਭਾਰਤ ਵਿਰੁਧ ਸਾਜ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹੈ। ਖ਼ਾਲਿਸਤਾਨੀ ਗਤੀਵਿਧੀਆਂ ਤੋਂ ਲੈ ਕੇ ਕੂਟਨੀਤਕ ਤਣਾਅ ਤਕ, ਪਿਛਲੇ ਕੁੱਝ ਸਾਲਾਂ ਵਿਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ ਪਰ ਇਸੇ ਕੈਨੇਡਾ ਵਿਚ, ਭਾਰਤੀ ਮੂਲ ਦੇ ਪੰਜ ਨੇਤਾਵਾਂ ਨੇ ਚੋਣਾਂ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ ਹੈ।

ਓਨਟਾਰੀਓ ਵਿਧਾਨ ਸਭਾ ਦਾ ਕਾਰਜਕਾਲ 2026 ਤਕ ਸੀ, ਪਰ ਪ੍ਰੀਮੀਅਰ ਡੱਗ ਫ਼ੋਰਡ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ਼ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਇਕ ਮਜ਼ਬੂਤ ਜਨਾਦੇਸ਼ ਦੀ ਮੰਗ ਕੀਤੀ। ਹਾਲਾਂਕਿ, ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਫੋਰਡ ਪਹਿਲਾਂ ਹੀ ਰਾਜਨੀਤਿਕ ਲਾਭ ਹਾਸਲ ਕਰਨ ਲਈ ਛੇਤੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।

ਇਨ੍ਹਾਂ ਚੋਣ ਵਿਚ, ਵਿਰੋਧੀ ਧਿਰ ਨੇ ਫੋਰਡ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੁਹਿੰਮ ਦੌਰਾਨ ਵਾਸ਼ਿੰਗਟਨ ਦੇ ਦੋ ਅਧਿਕਾਰਤ ਦੌਰੇ ਕਰ ਕੇ ਚੋਣ ਮਰਿਆਦਾ ਦੀ ਉਲੰਘਣਾ ਕੀਤੀ ਪਰ ਇਨ੍ਹਾਂ ਆਲੋਚਨਾਵਾਂ ਦੇ ਬਾਵਜੂਦ, ਉਨ੍ਹਾਂ ਦੀ ਪਾਰਟੀ ਨੇ ਲਗਭਗ 80 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਹਾਲਾਂਕਿ, ਇਹ ਅੰਕੜਾ 2022 ਵਿਚ 83 ਸੀਟਾਂ ਦੇ ਮੁਕਾਬਲੇ ਥੋੜ੍ਹਾ ਘੱਟ ਸੀ।

ਇਨ੍ਹਾਂ ਚੋਣ ਵਿਚ ਜਿੱਤਣ ਵਾਲੇ ਪੰਜ ਭਾਰਤੀ-ਕੈਨੇਡੀਅਨ ਗ੍ਰੇਟਰ ਟੋਰਾਂਟੋ ਏਰੀਆ ਤੋਂ ਹਨ। ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
1. ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ਤੋਂ 53 ਫ਼ੀ ਸਦੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
2. ਨੀਨਾ ਤਾਂਗਰੀ, ਐਸੋਸੀਏਟ ਮੰਤਰੀ ਆਫ਼ ਹਾਊਸਿੰਗ, ਮਿਸੀਸਾਗਾ ਨੇ ਸਟ੍ਰੀਟਸਵਿਲ ਤੋਂ 48 ਫ਼ੀ ਸਦੀ ਵੋਟਾਂ ਨਾਲ ਲਗਾਤਾਰ ਤੀਜੀ ਵਾਰ ਚੁਣੀ ਗਈ।
3. ਹਰਦੀਪ ਗਰੇਵਾਲ ਬਰੈਂਪਟਨ ਈਸਟ ਤੋਂ ਜਿੱਤੇ, 2022 ਵਿਚ ਪਹਿਲੀ ਵਾਰ ਵਿਧਾਇਕ ਬਣੇ ਸੀ।
4. ਅਮਰਜੋਤ ਸੰਧੂ ਤੀਜੀ ਵਾਰ ਬਰੈਂਪਟਨ ਵੈਸਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ।
5. ਦੀਪਕ ਆਨੰਦ ਮਿਸੀਸਾਗਾ- ਮਾਲਟਨ ਤੋਂ ਦੁਬਾਰਾ ਚੋਣ ਜਿੱਤਣ ਵਿਚ ਕਾਮਯਾਬ ਰਹੇ।
ਹਰਦੀਪ ਗਰੇਵਾਲ ਨੂੰ ਛੱਡ ਕੇ, ਬਾਕੀ ਸਾਰੇ ਆਗੂ ਲਗਾਤਾਰ ਤਿੰਨ ਵਾਰ ਜਿੱਤੇ ਹਨ।

ਕੈਨੇਡਾ ਵਿਚ ਖ਼ਾਲਿਸਤਾਨੀ ਤੱਤਾਂ ਦੀ ਮੌਜੂਦਗੀ ਅਤੇ ਭਾਰਤੀ ਡਿਪਲੋਮੈਟਾਂ ਸਬੰਧੀ ਵਿਵਾਦਾਂ ਦੇ ਵਿਚਕਾਰ ਇਸ ਚੋਣ ਦੇ ਨਤੀਜੇ ਵਿਸ਼ੇਸ਼ ਮਹੱਤਵ ਰੱਖਦੇ ਹਨ। ਭਾਰਤੀ ਮੂਲ ਦੇ ਨੇਤਾਵਾਂ ਦੀ ਜਿੱਤ ਦਰਸਾਉਂਦੀ ਹੈ ਕਿ ਭਾਵੇਂ ਰਾਜਨੀਤਕ ਤਣਾਅ ਬਣਿਆ ਰਹਿੰਦਾ ਹੈ, ਪਰ ਉੱਥੋਂ ਦੇ ਲੋਕਾਂ ਵਿਚ ਭਾਰਤੀਆਂ ਦੀ ਸਵੀਕ੍ਰਿਤੀ ਅਤੇ ਪ੍ਰਸਿੱਧੀ ਬਰਕਰਾਰ ਹੈ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement