Kyiv News : ਯੂਕਰੇਨ ਦੇ ਲੋਕਾਂ ਨੇ ਜ਼ੇਲੈਂਸਕੀ ਦਾ ਸਮਰਥਨ ਕੀਤਾ 

By : BALJINDERK

Published : Mar 1, 2025, 8:30 pm IST
Updated : Mar 1, 2025, 8:30 pm IST
SHARE ARTICLE
 ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ
ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ

Kyiv News : ਜ਼ੇਲੈਂਸਕੀ ਦੇ ਸਮਰਥਨ ’ਚ ਆਏ ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੇ ਹਿਤਾਂ ਦਾ ਰਖਵਾਲਾ ਕਰਾਰ ਦਿਤਾ

 Kyiv News in Punjabi : ਯੂਕਰੇਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਦੇ ਵ੍ਹਾਈਟ ਹਾਊਸ ਤੋਂ ਬਾਹਰ ਨਿਕਲਦੇ ਹੀ ਯੂਕਰੇਨ ਦੇ ਲੋਕ ਜ਼ੇਲੈਂਸਕੀ ਦੇ ਸਮਰਥਨ ’ਚ ਆ ਗਏ ਅਤੇ ਉਨ੍ਹਾਂ ਨੂੰ ਦੇਸ਼ ਦੇ ਹਿਤਾਂ ਦਾ ਰਖਵਾਲਾ ਕਰਾਰ ਦਿਤਾ।

ਯੂਕਰੇਨ ਦੇ ਲੋਕਾਂ ਨੇ ਕਿਹਾ ਕਿ ਜ਼ੇਲੈਂਸਕੀ ਨੇ ਦੇਸ਼ ਦੇ ਮਾਣ ਅਤੇ ਹਿੱਤਾਂ ਲਈ ਅਪਣੀ ਆਵਾਜ਼ ਬੁਲੰਦ ਕੀਤੀ। ਕੀਵ ਵਿਚ ਸੇਵਾਮੁਕਤ ਹੋਈ 67 ਸਾਲ ਦੀ ਨਤਾਲੀਆ ਸੇਰਹੀਂਕੋ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ  ਹੈ ਕਿ ਯੂਕਰੇਨ ਦੇ ਲੋਕ ਵਾਸ਼ਿੰਗਟਨ ਵਿਚ ਅਪਣੇ  ਰਾਸ਼ਟਰਪਤੀ ਦੇ ਰਵੱਈਏ ਨਾਲ ਸਹਿਮਤ ਹਨ ਕਿਉਂਕਿ ਜ਼ੇਲੈਂਸਕੀ ਸ਼ੇਰ ਵਾਂਗ ਲੜੇ ਹਨ। ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਵਿਚਾਲੇ ਬਹੁਤ ਤਿੱਖੀ ਗੱਲਬਾਤ ਹੋਈ ਪਰ ਜ਼ੇਲੈਂਸਕੀ ਯੂਕਰੇਨ ਦੇ ਹਿੱਤਾਂ ਦੀ ਰੱਖਿਆ ਕਰ ਰਹੇ ਹਨ।’’

ਸ਼ੁਕਰਵਾਰ  ਰਾਤ ਨੂੰ ਯੂਕਰੇਨ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਰਕਿਵ ’ਤੇ  ਦੋ ਡਰੋਨ ਹਮਲਿਆਂ ਤੋਂ ਬਾਅਦ ਰੂਸ ਦੀ ਸਰਹੱਦ ਨਾਲ ਲਗਦੇ ਖੇਤਰ ਦੇ ਮੁਖੀ ਓਲੇਹ ਸਿਨੀਹੁਬੋਵ ਨੇ ਜ਼ੇਲੈਂਸਕੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਇਸ ਗੱਲ ’ਤੇ  ਅੜੇ ਹੋਏ ਹਨ ਕਿ ਭਵਿੱਖ ’ਚ ਰੂਸੀ ਹਮਲੇ ਵਿਰੁਧ  ਯੂਕਰੇਨ ਦੀ ਸੁਰੱਖਿਆ ਦੇ ਭਰੋਸੇ ਤੋਂ ਬਿਨਾਂ ਕੋਈ ਸ਼ਾਂਤੀ ਸਮਝੌਤਾ ਨਹੀਂ ਹੋ ਸਕਦਾ।’’ ਸਿਨੀਹੁਬੋਵ ਨੇ ਕਿਹਾ, ‘‘ਸਾਡੇ ਨੇਤਾ ਦਬਾਅ ਦੇ ਬਾਵਜੂਦ ਯੂਕਰੇਨ ਅਤੇ ਯੂਕਰੇਨ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਦ੍ਰਿੜ ਹਨ। ਅਸੀਂ ਸੁਰੱਖਿਆ ਅਤੇ ਨਿਆਂਪੂਰਨ ਸ਼ਾਂਤੀ ਦੀ ਗਰੰਟੀ ਚਾਹੁੰਦੇ ਹਾਂ।’’

ਕੀਵ ਦੇ ਰਹਿਣ ਵਾਲੇ 37 ਸਾਲ ਦੇ ਆਰਟੇਮ ਵਾਸਿਲੀਵ ਨੇ ਕਿਹਾ ਕਿ ਓਵਲ ਆਫਿਸ ਵਿਚ ਗੱਲਬਾਤ ਦੌਰਾਨ ਉਨ੍ਹਾਂ ਨੂੰ ਅਮਰੀਕਾ ਵਲੋਂ  ਪੂਰੀ ਤਰ੍ਹਾਂ ਬੇਇੱਜ਼ਤੀ ਮਹਿਸੂਸ ਹੋਈ, ਹਾਲਾਂਕਿ ਯੂਕਰੇਨ ਰੂਸ ਦੇ ਵਿਰੁਧ  ਖੜਾ  ਹੋਣ ਵਾਲਾ ਪਹਿਲਾ ਦੇਸ਼ ਹੈ। ਵਾਸਿਲੀਵ ਨੇ ਕਿਹਾ, ‘‘ਅਸੀਂ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਅਪਣੇ  ਯੋਧਿਆਂ, ਫ਼ੌਜੀਆਂ  ਅਤੇ ਦੇਸ਼ ਦੇ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਬੇਇੱਜ਼ਤੀ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।’’ 

(For more news apart from  The people of Ukraine supported Zelensky News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement