
Moscow News : ਸ਼ੁਕਰਵਾਰ ਨੂੰ ਓਵਲ ਆਫਿਸ ਵਿਚ ਮੁਲਾਕਾਤ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ
Moscow News in Punjabi : ਰੂਸ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਕਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਵਲ ਆਫਿਸ ’ਚ ਬਹਿਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਖੁਦ ਨੂੰ ਰੋਕਿਆ। ਸ਼ੁਕਰਵਾਰ ਨੂੰ ਓਵਲ ਆਫਿਸ ਵਿਚ ਮੁਲਾਕਾਤ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ, ਜਿਸ ਵਿਚ ਟਰੰਪ ਨੇ ਜ਼ੇਲੈਂਸਕੀ ’ਤੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਤੀਜਾ ਵਿਸ਼ਵ ਜੰਗ ਸ਼ੁਰੂ ਹੋ ਸਕਦਾ ਸੀ।
ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵ ਨੇ ਬੈਠਕ ’ਚ ਬਹਿਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਟੈਲੀਗ੍ਰਾਮ’ ’ਤੇ ਲਿਖਿਆ ਕਿ ਵ੍ਹਾਈਟ ਹਾਊਸ ’ਚ ਜ਼ੇਲੈਂਸਕੀ ਦਾ ਸੱਭ ਤੋਂ ਵੱਡਾ ਝੂਠ ਇਹ ਦਾਅਵਾ ਸੀ ਕਿ ਯੂਕਰੇਨ 2022 ’ਚ ਅਲੱਗ-ਥਲੱਗ ਹੋ ਗਿਆ ਸੀ ਅਤੇ ਉਸ ਨੂੰ ਕੋਈ ਸਮਰਥਨ ਨਹੀਂ ਸੀ।
ਉਨ੍ਹਾਂ ਕਿਹਾ, ‘‘ਇਹ ਹੈਰਾਨੀਜਨਕ ਹੈ ਕਿ ਕਿਵੇਂ ਟਰੰਪ ਅਤੇ (ਅਮਰੀਕੀ ਉਪ ਰਾਸ਼ਟਰਪਤੀ ਜੇਡੀ) ਵਾਂਸ ਨੇ ਅਪਣੇ ਆਪ ਨੂੰ ਉਨ੍ਹਾਂ ਨੂੰ ਥੱਪੜ ਮਾਰਨ ਤੋਂ ਰੋਕਿਆ।’’ (ਪੀਟੀਆਈ)
(For more news apart from Wonder how Trump stopped himself from slapping Zelensky: Russia News in Punjabi, stay tuned to Rozana Spokesman)