ਗਰੀਸ ਵਿਚ ਫਸੇ ਦੋ ਨੌਜਵਾਨਾਂ ਨੂੰ ਛੁਡਾਉਣ ਲਈ ਮਾਪਿਆਂ ਨੇ ਕੇਂਦਰ ਤੋਂ ਮੰਗੀ ਮਦਦ
Published : Apr 1, 2018, 12:51 am IST
Updated : Apr 1, 2018, 11:54 am IST
SHARE ARTICLE
youngsters In Greece
youngsters In Greece

ਕਸਬਾ ਕਾਹਨੂੰਵਾਨ ਨਾਲ ਸਬੰਧਤ ਹਨ ਨੌਜਵਾਨ

ਕਸਬਾ ਕਾਹਨੂੰਵਾਨ ਦੇ ਗਰੀਸ ਵਿਚ ਫਸੇ 2 ਨੌਜਵਾਨਾਂ ਦੇ ਮਾਪਿਆਂ ਨੇ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਦੇ ਇੰਜੀਨੀਅਰ ਬੱਚਿਆਂ ਨੂੰ ਛੁਡਵਾਉਣ ਦੀ ਮਦਦ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ 5 ਭਾਰਤੀ ਨੌਜਵਾਨ ਮਰਚੈਂਟ ਨੇਵੀ ਵਿਚ ਕੰਮ ਕਰਦੇ ਸਨ ਤਾਂ ਇਨ੍ਹਾਂ ਨੌਜਵਾਨਾਂ ਨੂੰ ਗਰੀਸ ਦੇ ਸਮੁੰਦਰੀ ਤੱਟ ਤੋਂ ਗਰੀਸ ਦੀ ਸਮੁੰਦਰੀ ²ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ। ਦੋਵੇਂ ਨੌਜਵਾਨ ਇਸ ਸਰਹੱਦੀ ਜ਼ਿਲ੍ਹੇ ਕਸਬਾ ਕਾਹਨੂੰਵਾਨ ਨਾਲ ਸਬੰਧਤ  ਹਨ। ਕਸਬਾ ਕਾਹਨੂੰਵਾਨ ਦੇ ਬੀਐਸਐਫ਼ ਵਿਚੋਂ ਸੇਵਾਮੁਕਤ ਬਲਕਾਰ ਚੰਦ ਨੇ ਦਸਿਆ ਕਿ ਉਸ ਦਾ ਲੜਕਾ ਭੁਪਿੰਦਰ ਸਿੰਘ ਇੰਜੀਨੀਅਰਿੰਗ ਕਰ ਕੇ ਮਰਚੈਂਟ ਨੇਵੀ ਵਿਚ ਭਰਤੀ ਹੋ ਕੇ ਸਮੁੰਦਰੀ ਜਹਾਜ਼ ਵਿਚ ਨੌਕਰੀ ਕਰ ਰਿਹਾ ਸੀ ਤੇ ਉਸ ਨਾਲ ਇਸ ਕਸਬੇ ਦਾ ਹੀ  ਚੀਫ਼ ਇੰਜੀਨੀਅਰ ਜੈਦੀਪ ਠਾਕੁਰ ਸਿੰਘ ਪੁੱਤਰ ਬਲਕਰਨ ਸਿੰਘ ਸਮੇਤ 3 ਹੋਰ ਨੌਜਵਾਨ ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਹਨ ਜਿਨ੍ਹਾਂ ਨੂੰ ਗਰੀਸ ਦੀ ਪੁਲਿਸ ਨੇ ਢਾਈ ਮਹੀਨੇ ਪਹਿਲਾਂ ਨਾਜਾਇਜ਼ ਤੌਰ 'ਤੇ ਸਮੁੰਦਰੀ ਤੱਟ ਤੋਂ ਫੜ ਕੇ ਜੇਲ ਅੰਦਰ ਬੰਦ ਕਰ ਦਿਤਾ। ਆਖ਼ਰ ਦੋ ਮਹੀਨਿਆਂ ਬਾਅਦ  ਗਰੀਸ ਜੇਲ ਵਿਚ ਬੰਦ ਭੁਪਿੰਦਰ ਸਿੰਘ ਨੇ ਕਿਸੇ ਦੀ ਮਦਦ ਨਾਲ ਫ਼ੋਨ ਕੀਤਾ ਕਿ ਸਾਨੂੰ 5 ਮਰਚੈਂਟ ਨੇਵੀ ਮੁਲਾਜ਼ਮਾਂ ਨੂੰ ਨਾਜਾਇਜ਼ ਤੌਰ 'ਤੇ ਗਰੀਸ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਜੇਲ ਅੰਦਰ ਬੰਦ ਕਰ ਦਿਤਾ ਹੈ। ਜੇਲ 'ਚ ਬੰਦ ਭੁਪਿੰਦਰ ਸਿੰਘ ਅਤੇ ਜੈਦੀਪ ਸਿੰਘ ਦੇ ਪਰਵਾਰਾਂ ਮੁਤਾਬਕ ਇਹ ਪਤਾ ਚੱਲਿਆ ਕਿ ਸਾਡੇ ਲੜਕਿਆਂ ਨਾਲ ਇਕ ਨੌਜਵਾਨ ਸੰਦੀਪ ਸਿੰਘ ਪਟੇਲ ਝਾਰਖੰਡ, ਬੰਗਲੌਰ ਗਗਨਦੀਪ ਸਿੰਘ ਤੇ ਇਕ ਹੋਰ ਲੜਕਾ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਲੀਵਾਲ ਦਾ ਵਾਸੀ ਹੈ।

youngsters In Greeceyoungsters In Greece

ਉਨ੍ਹਾਂ ਦਸਿਆ ਕਿ 6 ਜਨਵਰੀ 2018 ਨੂੰ ਇਹ ਸਾਰੇ ਸਮੁੰਦਰੀ ਜਹਾਜ਼ ਰਾਹੀਂ ਲੀਬੀਆ ਜਾ ਰਹੇ ਸਨ ਤਾਂ ਗਰੀਸ ਦੇ ਸਮੁੰਦਰੀ ਤੱਟ 'ਤੇ ਜਦੋਂ ਉਨ੍ਹਾਂ ਦਾ ਜਹਾਜ਼ ਖੜਾ ਹੋਇਆ ਤਾਂ ਉਸ ਵਕਤ ਗਰੀਸ ਪੁਲਿਸ ਨੇ ਸਾਡੇ ਲੜਕਿਆਂ ਸਮੇਤ 5 ਭਾਰਤੀ ਨੌਜਵਾਨਾਂ ਨੂੰ ਕਰ ਕੇ ਗ੍ਰਿਫ਼ਤਾਰ ਕਰ ਲਿਆ ਕਿ ਜਹਾਜ਼ ਵਿਚ ਨਾਜਾਇਜ਼ ਹਥਿਆਰ ਰੱਖੇ ਹਨ। ਉਨ੍ਹਾਂ ਦਸਿਆ ਕਿ ਜਦੋਂ ਸਾਡੇ ਲੜਕਿਆਂ ਨੇ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ ਕਿ ਅਸੀਂ ਮੁਲਾਜ਼ਮ ਹਾਂ। ਪਰ ਗਰੀਸ ਦੀ ਪੁਲਿਸ ਨੇ ਉਨ੍ਹਾਂ ਦੀ ਇਕ ਵੀ ਗੱਲ ਨਹੀਂ ਸੁਣੀ ਤੇ ਉਨ੍ਹਾਂ ਨੂੰ ਜੇਲ ਵਿਚ ਬੰਦ ਕਰ ਦਿਤਾ। ਜੇਲ 'ਚ ਬੰਦ ਨੌਜਵਾਨਾਂ ਦੇ ਮਾਪਿਆਂ ਨੇ ਦਸਿਆ ਕਿ ਅਸੀਂ ਅਪਣੇ ਲੜਕਿਆਂ ਨੂੰ ਛੁਡਵਾਉਣ ਲਈ ਕੇਂਦਰ ਸਰਕਾਰ ਨਾਲ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮੰਤਰੀਆਂ ਤਕ ਪਹੁੰਚ ਕੀਤੀ। ਇੱਥੋਂ ਤਕ ਕਿ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਨੇ ਲੜਕਿਆਂ ਨੂੰ ਛੁਡਾਉਣ ਲਈ ਅਜੇ ਤਕ ਕੋਈ ਵਕੀਲ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਸਾਡੇ ਲੜਕੇ ਜੋ ਢਾਈ ਮਹੀਨਿਆਂ ਤੋਂ ਗਰੀਸ ਜੇਲ 'ਚ ਨਾਜਾਇਜ਼ ਤੌਰ 'ਤੇ ਬੰਦ ਹਨ, ਉਨ੍ਹਾਂ ਨੂੰ ਛਡਾਉਣ ਲਈ ਕੇਂਦਰ ਸਰਕਾਰ ਜਲਦੀ ਉਪਰਾਲਾ ਕਰ ਕੇ ਸਾਡੀ ਮਦਦ ਕਰੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement