
ਕਰਾਚੀ ’ਚ ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ
Pakistan News: ਪਾਕਿਸਤਾਨ ਵਿਚ ਇਕ ਤੋਂ ਬਾਅਦ ਇੱਕ ਕਈ ਅਤਿਵਾਦੀਆਂ ਦਾ ਖ਼ਾਤਮਾ ਕੀਤਾ ਗਿਆ ਹੈ। ਹੁਣ ਹਾਫ਼ਿਜ ਸਈਦ ਦੇ ਇੱਕ ਹੋਰ ਕਰੀਬੀ ਸਾਥੀ ਦੀ ਕਰਾਚੀ ਵਿਚ ਹਤਿਆ ਕਰ ਦਿਤੀ ਗਈ ਹੈ। ਕਰਾਚੀ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਅਬਦੁਲ ਰਹਿਮਾਨ ’ਤੇ ਗੋਲੀਬਾਰੀ ਕੀਤੀ, ਜੋ ਲਸ਼ਕਰ-ਏ-ਤੋਇਬਾ ਲਈ ਫ਼ੰਡ ਇਕੱਠਾ ਕਰ ਰਿਹਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਦਸਿਆ ਜਾ ਰਿਹਾ ਹੈ ਕਿ ਅਬਦੁਲ ਰਹਿਮਾਨ ਅਹਿਲ-ਏ-ਸੁੰਨਤ ਵਾਲ ਜਮਾਤ ਦਾ ਸਥਾਨਕ ਆਗੂ ਸੀ। ਉਹ ਕਰਾਚੀ ਵਿੱਚ ਲਸ਼ਕਰ ਲਈ ਫੰਡ ਇਕੱਠਾ ਕਰਦਾ ਸੀ। ਉਸ ਦੇ ਏਜੰਟ ਪੂਰੇ ਇਲਾਕੇ ਤੋਂ ਫੰਡ ਲਿਆਉਂਦੇ ਸਨ ਤੇ ਉਸ ਕੋਲ ਜਮ੍ਹਾ ਕਰਵਾਉਂਦੇ ਸਨ, ਜਿਸ ਤੋਂ ਬਾਅਦ ਉਹ ਫ਼ੰਡ ਹਾਫ਼ਿਜ ਸਈਦ ਤਕ ਪਹੁੰਚਾਉਂਦਾ ਸੀ। ਹਾਫ਼ਿਜ ਸਈਦ ਦੇ ਕਰੀਬੀ ਸਹਿਯੋਗੀ ’ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਪਿਤਾ ਅਤੇ ਹੋਰਾਂ ਨਾਲ ਸੀ। ਹਮਲੇ ਵਿਚ ਉਸ ਦੇ ਪਿਤਾ ਸਮੇਤ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਸ ਵਿੱਚ ਅਬਦੁਲ ਰਹਿਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਾਕਿਸਤਾਨ ਪਿਛਲੇ ਕੁਝ ਸਾਲਾਂ ਤੋਂ ਅਤਿਵਾਦ ਤੋਂ ਪੀੜਤ ਹੈ। ਇਕ ਪਾਸੇ, ਬੀਐਲਏ ਅਤੇ ਤਹਿਰੀਕ-ਏ-ਤਾਲਿਬਾਨ ਬਲੋਚਿਸਤਾਨ ਵਿਚ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾ ਰਹੇ ਹਨ।