
ਵਾਈਟ ਹਾਊਸ ਨੇ ਦਸਿਆ ਪੀ.ਐਮ ਮੋਦੀ ਨੂੰ ਟਵਿੱਟਰ ’ਤੇ ਅਨਫ਼ਾਲੋ ਕਰਨ ਦਾ ਕਾਰਨ
ਵਾਸ਼ਿੰਗਟਨ, 30 ਅਪ੍ਰੈਲ : ਵਾਈਟ ਹਾਊਸ ਨੇ ਬੁਧਵਾਰ ਨੂੰ ਸਪਸ਼ਟੀਕਰਨ ਦਿਤਾ ਕਿ ਉਸਦਾ ਟਵਿੱਟਰ ਹੈਂਡਲ ਆਮ ਤੌਰ ਤੇ ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਦੌਰਾਨ ਕੁੱਝ ਸਮੇਂ ਲਈ ਹੀ ਮੇਜ਼ਬਾਨ ਦੇਸ਼ਾਂ ਦੇ ਅਧਿਕਾਰੀਆਂ ਦੇ ਟਵਿਟਰ ਅਕਾਉਂਟ ਨੂੰ ‘ਫ਼ਾਲੋ’ ਕਰਦਾ ਹੈ ਤਾਕਿ ਯਾਤਰਾ ਦੇ ਸਮਰਥਨ ’ਚ ਉਨ੍ਹਾਂ ਦੇ ਸੰਦੇਸ਼ਾਂ ਨੂੰ ਰੀਟਵੀਟ ਕੀਤਾ ਜਾ ਸਕਦੇ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫ਼ਰਵਰੀ ਦੇ ਆਖ਼ਰੀ ਹਫ਼ਤੇ ’ਚ ਭਾਰਤ ਦੀ ਯਾਤਰਾ ਦੌਰਾਨ ਵਾਈਟ ਹਾਊਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਅਮਰੀਕਾ ’ਚ ਭਾਰਤੀ ਦੂਤਾਵਾਸ, ਭਾਰਤ ’ਚ ਅਮਰੀਕੀ ਦੂਤਾਵਾਸ ਅਤੇ ਭਾਰਤ ’ਚ ਅਮਰੀਕਾ ਦੇ ਸਫ਼ੀਰ ਕੇਨ ਜਸਟਰ ਦੇ ਅਕਾਊਂਟ ਨੂੰ ‘ਫਾਲੋ’ ਕਰਨਾ ਸ਼ੁਰੂ ਕੀਤਾ ਸੀ। ਮੌਜੂਦਾ ਹਫ਼ਤੇ ਦੀ ਸ਼ੁਰੂਆਤ ’ਚ ਵਾੲਟੀ ਹਾਊਸ ਨੇ ਇਨ੍ਹਾਂ ਸਾਰੇ 6 ਅਕਾਉਂਟਾਂ ਨੂੰ ‘ਅਨਫ਼ਾਲੋ’ ਕਰ ਦਿਤਾ ਸੀ।
File photo
ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਭਾਸ਼ਾ ਨੂੰ ਦਸਿਆ, ‘‘ਵਾਇਟ ਹਾਊਸ ਦਾ ਟਵਿੱਟਰ ਅਕਾਉਂਟ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰਾਂ ਦੇ ਟਵਿਟਰ ਅਕਾਉਂਟ ਨੂੰ ਫ਼ਾਲੋ ਕਰਦਾ ਹੈ। ਉਦਾਹਰਣ ਲਈ ਰਾਸ਼ਟਰਪਤੀ ਦੀ ਕਿਸੇ ਯਾਤਰਾ ਦੌਰਾਨ ਕੁੱਝ ਸਮੇਂ ਲਈ ਮੇਜ਼ਬਾਨ ਦੇਸ਼ਾਂ ਦੇ ਅਧਿਕਾਰੀਆਂ ਨੂੰ ਫ਼ਾਲੋ ਕਰਦਾ ਹੈ ਤਾਕਿ ਯਾਤਰਾ ਦੇ ਸਮਰਥਨ ’ਚ ਉਨ੍ਹਾਂ ਦੇ ਸੰਦੇਸ਼ਾਂ ਨੂੰ ਰੀਟਵੀਟ ਕੀਤਾ ਜਾ ਸਕੇ।’’
ਵਾਈਟ ਹਾਊਸ ਦੇ ਇਸ ਕਦਮ ’ਤੇ ਭਾਰਤ ’ਚ ਸ਼ੋਸ਼ਲ ਮੀਡੀਆ ’ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕੀਰੀਆਵਾਂ ਦਿਤੀਆਂ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਵਾਈਟ ਹਾਊਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨਫਾਲੋ ਕੀਤੇ ਜਾਨ ਨਾਲ ਉਹ ਨਿਰਾਸ਼ ਹਨ, ਵਿਦੇਸ਼ ਮੰਤਰਾਲੇ ਨੂੰ ਇਸ ਦਾ ਨੋਟਿਸ ਲੇਣਾ ਚਾਹੀਦਾ ਹੈ। ਬੁਧਵਾਰ ਤਕ ਵਾਇਟ ਹਾਊਸ ਦੇ 2.2 ਕਰੋੜ ਫਾਲੋਅਰਜ਼ ਸਨ। (ਪੀਟੀਆਈ)