ਚੀਨ ਨੇ ਕੀਤਾ ਦਾਅਵਾ: ਕੋਰੋਨਾ ਵਾਇਰਸ ਦਾ ਟੀਕਾ ਬਣਾਇਆ, 10 ਕਰੋੜ ਖ਼ੁਰਾਕਾਂ ਤਿਆਰ ਹੋਣਗੀਆਂ
Published : Jun 1, 2020, 7:58 am IST
Updated : Jun 1, 2020, 8:01 am IST
SHARE ARTICLE
File
File

ਜਿਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿਤਾ, ਹੁਣ ਉਸ ਨੇ ਦਵਾਈ ਦੇਣ ਦੀ ਖ਼ੁਸ਼ਖ਼ਬਰੀ ਵੀ ਸੁਣਾਈ ਹੈ

ਬੀਜਿੰਗ- ਜਿਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿਤਾ, ਹੁਣ ਉਸ ਨੇ ਦਵਾਈ ਦੇਣ ਦੀ ਖ਼ੁਸ਼ਖ਼ਬਰੀ ਵੀ ਸੁਣਾਈ ਹੈ। ਚੀਨੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਲਈ 99% ਪ੍ਰਭਾਵਸ਼ਾਲੀ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਟੀਕੇ ਦੀਆਂ ਲਗਭਗ 10 ਕਰੋੜ ਖੁਰਾਕਾਂ ਬਣਾਉਣ ਦੀ ਤਿਆਰੀ ਚਲ ਰਹੀ ਹੈ। ਇਹ ਟੀਕਾ ਬੀਜਿੰਗ ਅਧਾਰਤ ਬਾਇਓਟੈਕ ਕੰਪਨੀ ਸਿਨੋਵੈਕ ਨੇ ਤਿਆਰ ਕੀਤਾ ਹੈ।

Corona VirusCorona Virus

ਚੀਨ 'ਚ 1000 ਤੋਂ ਵੱਧ ਵਲੰਟੀਅਰਾਂ 'ਤੇ ਇਸ ਦਾ ਟਰਾਇਲ ਚਲ ਰਿਹਾ ਹੈ। ਹਾਲਾਂਕਿ ਹੁਣ ਇਸ ਟੀਕੇ ਦਾ ਸਟੇਜ਼-3 ਟਰਾਇਲ ਬ੍ਰਿਟੇਨ 'ਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਟੀਕਾ ਬਣਾਉਣ ਵਾਲੇ ਖੋਜਕਰਤਾਵਾਂ ਤੋਂ ਜਦੋਂ ਪੁਛਿਆ ਗਿਆ ਕਿ ਕੀ ਇਹ ਟੀਕਾ ਕੰਮ ਕਰੇਗਾ? ਇਸ ਦੇ ਜਵਾਬ 'ਚ ਖੋਜਕਰਤਾ ਲੂਓ ਬੈਸ਼ਨ ਨੇ ਕਿਹਾ ਕਿ ਇਹ 99% ਤਕ ਪ੍ਰਭਾਵਸ਼ਾਲੀ ਸਾਬਤ ਹੋਵੇਗਾ।

Corona VirusCorona Virus

ਫ਼ਿਲਹਾਲ ਕੰਪਨੀ ਟੀਕੇ ਦਾ ਸਟੇਜ਼-2 ਟਰਾਇਲ ਕਰ ਰਹੀ ਹੈ, ਪਰ ਚੀਨ 'ਚ ਕੋਰੋਨਾ ਦੀ ਲਾਗ ਘੱਟ ਹੋਣ ਕਾਰਨ ਵਾਲੰਟੀਅਰਾਂ ਦੀ ਕਮੀ ਪੈ ਗਈ ਹੈ। ਇਸ ਤੋਂ ਬਾਅਦ ਖੋਜਕਰਤਾਵਾਂ ਨੇ ਇਸ ਦਾ ਯੂਰਪ 'ਚ ਟਰਾਇਲ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ 'ਸਿਨੋਵੈਕ' ਨੇ ਕਿਹਾ ਹੈ ਕਿ ਅਸੀਂ ਯੂਰਪ ਦੇ ਕਈ ਦੇਸ਼ਾਂ ਨਾਲ ਟਰਾਇਲ ਲਈ ਗੱਲਬਾਤ ਕਰ ਰਹੇ ਹਾਂ। ਯੂ.ਕੇ. ਨਾਲ ਵੀ ਗੱਲਬਾਤ ਕੀਤੀ ਗਈ ਹੈ।

Corona VirusCorona Virus

ਹਾਲਾਂਕਿ, ਗੱਲਬਾਤ ਅਜੇ ਸ਼ੁਰੂਆਤੀ ਪੜਾਅ 'ਚ ਹੈ। ਕੰਪਨੀ ਬੀਜਿੰਗ 'ਚ ਇਕ ਪਲਾਂਟ ਵੀ ਸਥਾਪਤ ਕਰ ਰਹੀ ਹੈ। ਇਸ ਪਲਾਂਟ 'ਚ ਲਗਭਗ 10 ਕਰੋੜ ਖੁਰਾਕਾਂ ਤਿਆਰ ਕੀਤੀਆਂ ਜਾਣਗੀਆਂ। 'ਸਿਨੋਵੈਕ' ਦਾ ਕਹਿਣਾ ਹੈ ਕਿ ਇਸ ਟੀਕੇ ਦੀ ਵਰਤੋਂ ਪਹਿਲਾਂ ਸੱਭ ਤੋਂ ਵੱਧ ਜੋਖਮ ਵਾਲੇ ਮਰੀਜ਼ਾਂ 'ਤੇ ਕੀਤੀ ਜਾਵੇਗੀ। ਇਸ ਸਮੇਂ ਇਸ ਦੀ ਵਰਤੋਂ ਸਿਹਤ ਕਰਮਚਾਰੀਆਂ ਅਤੇ ਬਜ਼ੁਰਗ ਲੋਕਾਂ 'ਤੇ ਕੀਤੀ ਜਾਵੇਗੀ।

Corona VirusCorona Virus

ਹਾਲਾਂਕਿ ਸਟੇਜ਼-2 ਦੇ ਟਰਾਈਲ 'ਚ ਕੁੱਝ ਮਹੀਨੇ ਲਗ ਸਕਦੇ ਹਨ। ਇਸ ਦੇ ਨਾਲ ਹੀ ਟੀਕੇ ਦੀ ਵਰਤੋਂ ਦੀ ਪ੍ਰਵਾਨਗੀ ਵੀ ਜ਼ਰੂਰੀ ਹੋਵੇਗੀ। ਦਸ ਦੇਈਏ ਕਿ ਮਈ ਮਹੀਨੇ ਦੀ ਸ਼ੁਰੂਆਤ 'ਚ ਦਵਾਈ ਕੰਪਨੀ ਐਸਟ੍ਰੇਜ਼ੈਨੇਕਾ ਨੇ ਵੀ ਆਕਸਫੋਰਡ ਯੂਨੀਵਰਸਟੀ ਵਲੋਂ ਬਣਾਏ ਟੀਕੇ ਦੀਆਂ 100 ਕਰੋੜ ਖੁਰਾਕਾਂ ਉਪਲਬਧ ਕਰਵਾਉਣ ਦੀ ਗੱਲ ਕਹੀ ਸੀ।

Corona VirusCorona Virus

ਕੰਪਨੀ ਨੇ ਕਿਹਾ ਸੀ ਕਿ ਇਹ ਸਤੰਬਰ ਤਕ ਉਪਲੱਬਧ ਹੋਵੇਗੀ। ਜੇ ਸਾਰੇ ਟੈਸਟ ਸਫਲ ਰਹਿੰਗੇ ਹਨ। ਕੰਪਨੀ ਨੇ ਕਿਹਾ ਕਿ ਇਹ ਟੀਕਾ ਯੂਕੇ ਦੀ ਅੱਧੀ ਆਬਾਦੀ ਦਾ ਇਲਾਜ ਕਰਨ 'ਚ ਸਮਰੱਥ ਹੋਵੇਗਾ। ਜੇ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਇਨ੍ਹਾਂ ਗਰਮੀਆਂ ਤਕ ਇਹ ਸੰਭਵ ਹੋ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਵੀ ਮਰੀਜ਼ਾਂ ਉੱਤੇ ਟੀਕੇ ਦਾ ਟ੍ਰਾਇਲ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement