ਜੋਅ ਬਿਡੇਨ ਨੇ ਭਾਰਤੀ-ਅਮਰੀਕੀ ਬੀਬੀ ਨੂੰ 'ਡਿਜੀਟਲ ਚੀਫ਼ ਆਫ਼ ਸਟਾਫ਼' ਨਾਮਜ਼ਦ ਕੀਤਾ
Published : Jul 1, 2020, 7:13 am IST
Updated : Jul 1, 2020, 7:13 am IST
SHARE ARTICLE
file photo
file photo

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ..............

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਭਾਰਤੀ ਮੂਲ ਦੇ ਅਮਰੀਕੀ ਮੇਧਾ ਰਾਜ ਨੂੰ ਅਪਣੀ ਡਿਜੀਟਲ ਚੀਫ਼ ਆਫ਼ ਸਟਾਫ਼ ਦੇ ਤੌਰ 'ਤੇ ਨਾਮਜ਼ਦ ਕੀਤਾ ਹੈ। ਇਹ ਅਹੁਦਾ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਬਹੁਤ ਮਹੱਤਵਪੂਰਣ ਹੈ, ਜੋ ਕੋਵਿਡ -19 ਮਹਾਂਮਾਰੀ ਕਾਰਨ ਪੂਰੀ ਤਰ੍ਹਾਂ ਡਿਜੀਟਲ ਰੂਪ ਵਿਚ ਚਲਾਇਆ ਜਾ ਰਿਹਾ ਹੈ।

CoronavirusCoronavirus

ਬਿਡੇਨ ਦੇ ਚੋਣ ਪ੍ਰਚਾਰ ਮੁਹਿੰਮ ਨੇ ਕਿਹਾ ਕਿ ਰਾਜ ਡਿਜੀਟਲ ਵਿਭਾਗ ਦੇ ਸਾਰੇ ਪਹਿਲੂਆਂ 'ਤੇ ਕੰਮ ਕਰੇਗੀ ਅਤੇ ਡਿਜੀਟਲ ਨਤੀਜਿਆਂ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਾਰਗਰ ਬਣਾਉਣ ਲਈ ਤਾਲਮੇਲ ਕਰੇਗੀ। ਰਾਜ ਨੇ ਲਿੰਕਡਾਇਨ 'ਤੇ ਕਿਹਾ ਕਿ ਇਹ ਸਾਂਝਾ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਜੋਅ ਬਿਡੇਨ ਨੇ ਮੁਹਿੰਮ ਵਿਚ ਬਤੌਰ ਡਿਜੀਟਲ ਚੀਫ਼ ਆਫ਼ ਸਟਾਫ਼ ਸ਼ਾਮਲ ਹੋਈ ਹੈ।

CoronavirusCoronavirus

ਚੋਣਾਂ ਵਿਚ 130 ਦਿਨ ਬਚੇ ਹਨ ਅਤੇ ਅਸੀਂ ਇਕ ਮਿੰਟ ਵੀ ਬਰਬਾਦ ਨਹੀਂ ਕਰਾਂਗੇ।ਉਹ ਨੇਤਾਲੁਕ ਪੀਟੇ ਬੁਟਿਗੇਗ ਦੇ ਚੋਣ ਪ੍ਰਚਾਰ ਮੁਹਿੰਮ ਨਾਲ ਸੀ, ਜਿਨ੍ਹਾਂ ਨੇ ਹੁਣ ਬਿਡੇਨ ਨੂੰ ਸਮਰਥਨ ਦਿਤਾ ਹੈ। ਇਹ ਕੋਰੋਨਾ ਵਾਇਰਸ ਕਾਰਨ ਮੁਹਿੰਮ ਨੂੰ ਲਗਭਗ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।

coronavirus vaccine coronavirus 

2016 ਵਿਚ ਹਿਲੇਰੀ ਕਲਿੰਟਨ ਦੇ ਚੋਣ ਪ੍ਰਚਾਰ ਮੁਹਿੰਮ 'ਤੇ ਕੰਮ ਕਰ ਚੁੱਕੇ ਕਲਾਰਕ ਹਮਫਰੇ ਆਮ ਲੋਕਾਂ ਤੋਂ ਚੰਦਾ ਇਕੱਠਾ ਕਰਨ ਲਈ ਬਿਡੇਨ ਮੁਹਿੰਮ ਦੇ ਨਵੇਂ ਡਿਜੀਟਲ ਉਪਨਿਵੇਸ਼ਕ ਹੋਣਗੇ।

coronaviruscoronavirus

ਉਹ ਕਮਲਾ ਹੈਰਿਸ ਦੀ ਚੋਣ ਪ੍ਰਚਾਰ ਮੁਹਿੰਮ ਨਾਲ ਜੁੜ ਰਹੇ ਹਨ। ਕ੍ਰਿਸ਼ਚਨ ਟਾਮ ਡਿਜੀਟਲ ਸਾਂਝੇਦਾਰੀ ਦੇ ਨਵੇਂ ਨਿਰਦੇਸ਼ਕ ਹੋਣਗੇ। ਪਿਛਲੇ ਕੁਝ ਮਹੀਨਿਆਂ ਤੋਂ ਬਿਡੇਨ ਜ਼ਿਆਦਾ ਤੋਂ ਜ਼ਿਆਦਾ ਡਿਜੀਟਲ ਮੁਹਿੰਮ ਚਲਾ ਕੇ ਤੇ ਆਨਲਾਈਨ ਮਾਧਿਅਮਾਂ ਤੋਂ ਚੰਦਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement