Advertisement
  ਖ਼ਬਰਾਂ   ਕੌਮਾਂਤਰੀ  01 Jul 2020  ਦੁਨੀਆ ਭਰ 'ਚ ਲਾਪਤਾ ਹੋਈਆਂ ਔਰਤਾਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ : ਸੰਯੁਤਕ ਰਾਸ਼ਟਰ

ਦੁਨੀਆ ਭਰ 'ਚ ਲਾਪਤਾ ਹੋਈਆਂ ਔਰਤਾਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ : ਸੰਯੁਤਕ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ
Published Jul 1, 2020, 9:05 am IST
Updated Jul 1, 2020, 9:05 am IST
ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ।
Females
 Females

ਸੰਯੁਕਤ ਰਾਸ਼ਟਰ, 30 ਜੂਨ : ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰੀਪੋਰਟ ਵਿਚ ਕਿਹਾ ਕਿ “ਲਾਪਤਾ ਔਰਤਾਂ ਤੇ ਬੱਚੀਆਂ” ਦੀ ਗਿਣਤੀ ਚੀਨ ਅਤੇ ਭਾਰਤ ਵਿਚ ਸਭ ਤੋਂ ਵੱਧ ਹੈ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐੱਨ.ਐੱਫ.ਪੀ.ਏ) ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 'ਗਲੋਬਲ ਅਬਾਦੀ ਸਥਿਤੀ 2020' ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲਾਪਤਾ ਔਰਤਾਂ ਦੀ ਗਿਣਤੀ ਪਿਛਲੇ 50 ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਇਹ ਗਿਣਤੀ 1970 ਵਿਚ 6 ਕਰੋੜ 10 ਲੱਖ ਸੀ ਅਤੇ 2020 ਵਿਚ ਵੱਧ ਕੇ 14 ਕਰੋੜ 26 ਲੱਖ ਹੋ ਗਈ। ਰੀਪੋਰਟ ਮੁਤਾਬਕ 2020 ਤੱਕ ਭਾਰਤ ਵਿਚ 4 ਕਰੋੜ 58 ਲੱਖ ਔਰਤਾਂ ਤੇ ਬੱਚੀਆਂ ਅਤੇ ਚੀਨ ਵਿਚ 7 ਕਰੋੜ 23 ਲੱਖ ਔਰਤਾਂ ਲਾਪਤਾ ਹੋ ਗਈਆਂ ਹਨ।

UNUN

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2013 ਤੋਂ 2017 ਵਿਚਕਾਰ ਭਾਰਤ ਵਿਚ ਹਰ ਸਾਲ ਲਗਭਗ 4 ਲੱਖ 60 ਹਜ਼ਾਰ ਕੁੜੀਆਂ ਜਨਮ ਦੇ ਸਮੇਂ ਹੀ ਲਾਪਤਾ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਲਿੰਗ ਭੇਦਭਾਵ ਕਾਰਨ ਅਜਿਹਾ ਹੋ ਰਿਹਾ ਹੈ। ਭਾਰਤ ਵਿਚ 50 ਦੀ ਉਮਰ ਤਕ ਇਕੱਲੇ ਰਹਿਣ ਵਾਲੇ ਪੁਰਸ਼ਾਂ ਦੇ ਅਨੁਪਾਤ ਵਿਚ 2050 ਦੇ ਬਾਅਦ 10 ਫ਼ੀ ਸਦੀ ਤਕ ਦੇ ਵਾਧੇ ਦਾ ਅਨੁਮਾਨ ਜਤਾਇਆ ਗਿਆ ਹੈ।
(ਪੀਟੀਆਈ)

Advertisement
Advertisement

 

Advertisement