
ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ
ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਮੂਲ ਵਸਨੀਕਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਕਿਹਾ ਕਿ 'ਗ੍ਰਾਊਂਡ-ਪੇਨੇਟ੍ਰਿਟਿੰਗ' ਰਡਾਰ ਦੀ ਵਰਤੋਂ ਕਰਕੇ ਨਿਸ਼ਾਨ-ਰਹਿਤ ਕਬਰਾਂ ਵਿਚ 182 ਮਨੁੱਖੀ ਅਵਸ਼ੇਸ਼ ਖੋਜੇ ਗਏ ਹਨ। ਇਹ ਕਬਰਾਂ ਇਕ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਇਕ ਸਾਈਟ ਵਿਚ ਲੱਭੀਆਂ ਹਨ।
Grave
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ ਗਿਆ ਸੀ। ਇਥੇ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਤੋਂ ਅਲੱਗ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਚਰਚ ਵੱਲੋਂ ਸੰਚਾਲਿਤ ਸਕੂਲਾਂ ਵਿਚ ਅਜਿਹੀਆਂ ਦੋ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਈ ਇਸ ਵਿਚ ਇਕ ਜਗ੍ਹਾ 600 ਜਦਕਿ ਦੂਜੀ ਜਗ੍ਹਾ 215 ਕਬਰਾਂ ਮਿਲੀਆਂ ਸਨ।
Grave
ਜ਼ਿਕਰਯੋਗ ਹੈ ਕਿ ਇਹ ਅਜਿਹੀ ਤੀਜੀ ਘਟਨਾ ਹੈ। ਹਾਲ ਹੀ ਵਿੱਚ, ਕੈਨੇਡਾ ਦੇ ਇੱਕ ਰਿਹਾਇਸ਼ੀ ਸਕੂਲ ਵਿੱਚੋਂ 751 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਇਸ ਰਿਹਾਇਸ਼ੀ ਸਕੂਲ ਦੇ ਵਿਹੜੇ ਤੋਂ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਲਾਸ਼ਾਂ ਵੀ ਉਨ੍ਹਾਂ ਵਿੱਚ ਦਫ਼ਨਾਈਆਂ ਗਈਆਂ ਹਨ।
Canada
ਇਸ ਤੋਂ ਪਹਿਲਾਂ, ਕੈਨੇਡਾ ਦੇ ਇਕ ਬੰਦ ਬੋਰਡਿੰਗ ਸਕੂਲ ਵਿਚ 215 ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਵਿਚੋਂ ਕੁਝ ਦੀ ਉਮਰ ਤਿੰਨ ਸਾਲ ਤੱਕ ਦੱਸੀ ਗਈ।