
ਗੁਣ, ਉੱਚਾ ਆਚਰਣ, ਵਚਨਬੱਧਤਾ ਲਈ ਮਿਲਿਆ ਵਜ਼ੀਫਾ
ਐਕਸਫੋਰਡ: ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀਆਂ ਹੀ ਮਾਣਮੱਤੀਆਂ ਪੰਜਾਬ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੀ ਹੈ, ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ 'ਚ 4.68 ਕਰੋੜ ਦਾ ਵਜ਼ੀਫ਼ਾ ਮਿਲਿਆ ਹੈ।
ਇਹ ਵੀ ਪੜ੍ਹੋ: ਕਈ ਦਵਾਈਆਂ ਦਾ ਇਲਾਜ ਹੈ ਖ਼ਸਖ਼ਸ
ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕਹੂਲਿਚ ਫਾਊਂਡੇਸ਼ਨ ਵਲੋਂ 7 ਪੰਜਾਬੀ ਵਿਦਿਆਰਥੀਆਂ ਨੂੰ 7 ਲੱਖ 80 ਹਜ਼ਾਰ ਡਾਲਰ ਭਾਵ ਤਕਰੀਬਨ 4 ਕਰੋੜ 68 ਲੱਖ ਰੁਪਏ ਵਜ਼ੀਫਾ ਦੇਣ ਦਾ ਐਲਾਨ ਕੀਤਾ। ਇਨ੍ਹਾਂ 'ਚ 3 ਪੰਜਾਬੀ ਵਿਦਿਆਰਥੀ ਤੇ 4 ਵਿਦਿਆਰਥਣਾਂ ਹਨ। ਇਸ਼ਾਨ ਗਰੇਵਾਲ, ਸਿਮਰ ਉੱਭੀ, ਮਨਰੂਪ ਕੌਰ ਕਲਸੀ ਤੇ ਮਾਹੀ ਜੋਸ਼ੀ ਆਉਂਦੇ ਸਤੰਬਰ ਮਹੀਨੇ ਵੱਖ-ਵੱਖ ਯੂਨੀਵਰਸਿਟੀਆਂ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨਗੇ, ਜਦ ਕਿ ਅਸਬਾਨੀ ਕੌਰ ਤੇ ਸਰੀਨਾ ਕੌਰ ਸੰਧੂ ਸਾਇੰਸ ਅਤੇ ਮਨਸਵਾ ਕਤਿਆਲ ਗਣਿਤ ਦੀ ਪੜ੍ਹਾਈ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ: ਹਿਮਾਚਲ ਨੇ ਫਿਰ ਠੋਕਿਆ ਚੰਡੀਗੜ੍ਹ ‘ਤੇ ਦਾਅਵਾ, ਚੰਡੀਗੜ੍ਹ ‘ਚ ਹਿੱਸੇਦਾਰੀ ਲਈ ਕੈਬਨਿਟ ਸਬ ਕਮੇਟੀ ਦਾ ਗਠਨ
ਸਕਹੂਲਿਚ ਫਾਊਂਡੇਸ਼ਨ ਵਲੋਂ ਇਸ ਵਜ਼ੀਫੇ ਲਈ ਲੀਡਰਸ਼ਿਪ ਵਾਲੇ ਗੁਣ, ਉੱਚਾ ਆਚਰਣ, ਵਚਨਬੱਧਤਾ ਅਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵਰਨਣਯੋਗ ਹੈ ਕਿ ਸਕਹੂਲਿਚ ਫਾਊਂਡੇਸ਼ਨ ਵਲੋਂ ਇੰਜੀਨੀਅਰਿੰਗ ਦੇ ਹੋਣਹਾਰ ਵਿਦਿਆਰਥੀ ਨੂੰ 1 ਲੱਖ 20 ਹਜ਼ਾਰ ਡਾਲਰ ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀ ਨੂੰ 1 ਲੱਖ ਡਾਲਰ ਦਾ ਵਜ਼ੀਫਾ ਦਿਤਾ ਜਾਂਦਾ ਹੈ। ਕੈਨੇਡਾ 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਕਮ ਵਾਲਾ ਵਜ਼ੀਫ਼ਾ ਹੈ।
ਇਹ ਵੀ ਪੜ੍ਹੋ: ਅੱਤਵਾਦੀ-ਗੈਂਗਸਟਰ ਸਿੰਡੀਕੇਟ ਨੂੰ ਤੋੜਨ ਦੀ ਨਵੀਂ ਯੋਜਨਾ, NIA ਨੇ ਤਿੰਨ ਸੂਬਿਆਂ ਦੀ ਪੁਲਿਸ ਨਾਲ ਮਿਲਾਇਆ ਹੱਥ