ਪਾਕਿਸਤਾਨ 'ਚ ਸਾਬਕਾ ਗ੍ਰਹਿ ਮੰਤਰੀ ਦਾ ਬਿਜਲੀ-ਗੈਸ ਦਾ ਬਿੱਲ 2.5 ਲੱਖ ਤੋਂ ਪਾਰ

By : RAJANNATH

Published : Jul 1, 2024, 1:42 pm IST
Updated : Jul 1, 2024, 1:42 pm IST
SHARE ARTICLE
In Pakistan, the electricity-gas bill of the former home minister exceeded 2.5 lakhs
In Pakistan, the electricity-gas bill of the former home minister exceeded 2.5 lakhs

 ਕਿਹਾ- ਦੇਸ਼ 'ਚ ਲੁਟੇਰੇ ਪਰਤੇ ਹਨ, ਲੋਕਾਂ ਕੋਲ ਕਬਰਾਂ ਲਈ ਵੀ ਪੈਸੇ ਨਹੀਂ ਹਨ

 

ਇਸਲਾਮਾਬਾਦ : ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦਾ ਬਿਜਲੀ ਅਤੇ ਗੈਸ ਦਾ ਬਿੱਲ 2.5 ਲੱਖ ਰੁਪਏ ਤੋਂ ਜ਼ਿਆਦਾ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਵੇਰ ਦਾ ਨਾਸ਼ਤਾ ਬਾਹਰ ਕਰਦਾ ਹੈ ਅਤੇ ਦਿਨ ਵਿਚ ਇੱਕ ਵਾਰ ਹੀ ਗੈਸ 'ਤੇ ਖਾਣਾ ਪਕਾਉਂਦਾ ਹੈ। ਇਸ ਤੋਂ ਇਲਾਵਾ ਉਹ ਏਸੀ ਦੀ ਵਰਤੋਂ ਨਹੀਂ ਕਰਦੇ ਫਿਰ ਵੀ ਬਿੱਲ ਇੰਨਾ ਜ਼ਿਆਦਾ ਸੀ।

ਉਨ੍ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲੁਟੇਰਾ ਅਤੇ ਡਾਕੂ ਕਰਾਰ ਦਿੰਦਿਆਂ ਕਿਹਾ ਕਿ ਉਹ ਦੇਸ਼ ਦੀ ਭਲਾਈ ਲਈ ਨਹੀਂ ਸਗੋਂ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਵਾਪਸ ਆਏ ਹਨ। ਅਹਿਮਦ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਨੂੰ ਜਿਊਂਦਾ ਹੀ ਦੱਬ ਦਿੱਤਾ ਹੈ। ਲੋਕਾਂ ਕੋਲ ਕਬਰ ਲਈ ਵੀ ਪੈਸੇ ਨਹੀਂ ਹਨ। ਕਬਰਸਤਾਨ ਵਿੱਚ ਲੋਕਾਂ ਨੇ ਪੋਸਟਰ ਲਗਾ ਕੇ ਕਬਰ ਦੇ ਲਈ ਪੈਸੇ ਦੇਣ ਦੀ ਮੰਗ ਕੀਤੀ ਹੈ।

ਅੱਜ ਪਾਕਿਸਤਾਨ ਵਿੱਚ ਕੋਈ ਮਾਂ ਨਹੀਂ ਚਾਹੁੰਦੀ ਕਿ ਉਸਦਾ ਪੁੱਤਰ ਭੁੱਖਾ ਸਕੂਲ ਜਾਵੇ। ਸਾਡਾ ਦੇਸ਼ ਡੁੱਬ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਸਰਕਾਰ ਹੈ ਜੋ ਲੋਕਾਂ ਨੂੰ ਮਰਨ ਲਈ ਛੱਡ ਰਹੀ ਹੈ। ਸ਼ਾਹਬਾਜ਼ ਸਰਕਾਰ ਆਪਣਾ ਕੰਟਰੋਲ ਗੁਆ ਚੁੱਕੀ ਹੈ।

ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸ਼ਾਹਬਾਜ਼ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਮਾਂ ਕਿਸੇ ਦੇ ਵੀ ਪਾਸੇ ਨਹੀਂ ਹੈ। ਦੇਸ਼ ਵਿਚ ਮਹਿੰਗਾਈ ਦੇ ਖਿਲਾਫ ਕ੍ਰਾਂਤੀ ਸ਼ੁਰੂ ਹੋ ਗਈ ਹੈ। ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਸਾਡੀ ਆਰਥਿਕਤਾ ਲਗਾਤਾਰ ਵਿਗੜ ਰਹੀ ਹੈ।

ਅਹਿਮਦ ਨੇ ਕਿਹਾ ਕਿ 'ਹੁਣ ਮਹਿੰਗਾਈ ਵਿਰੁੱਧ ਲੜਾਈ ਜਿਉਂਦੇ ਰਹਿਣ ਦੀ ਲੜਾਈ ਬਣ ਗਈ ਹੈ। ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਆਪਣੀਆਂ ਅੱਖਾਂ ਖੋਲ੍ਹੇ ਅਤੇ ਗਰੀਬਾਂ ਨੂੰ ਮਰਨ ਤੋਂ ਬਚਾਵੇ।

ਪਾਕਿਸਤਾਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਉੱਥੇ ਹੀ 1 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 70 ਪਾਕਿਸਤਾਨੀ ਰੁਪਏ ਹੈ। ਜਦੋਂ ਕਿ ਭਾਰਤ ਵਿੱਚ ਇਹ 56 ਰੁਪਏ ਹੈ। ਉੱਥੇ 1 ਕਿਲੋ ਆਟੇ ਦੀ ਕੀਮਤ 75 ਰੁਪਏ ਹੈ। ਭਾਰਤ 'ਚ ਇਸ ਦੀ ਕੀਮਤ 25 ਰੁਪਏ ਹੈ।
ਉੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ 258 ਰੁਪਏ ਹੈ ਜਦਕਿ ਭਾਰਤ ਵਿੱਚ ਇਹ 100 ਰੁਪਏ ਪ੍ਰਤੀ ਲੀਟਰ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement