
New York News : ਪੁਲਿਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਦੋਨੋਂ ਨੌਵਜਾਨਾਂ ਨੂੰ ਸੀ ਰੋਕਿਆ
New York News : ਅਮਰੀਕਾ ਦੇ ਨਿਊ ਯਾਰਕ ਵਿਚ ਸ਼ਨੀਵਾਰ ਦੇਰ ਰਾਤ ਜਾਰੀ ਇਕ ਵੀਡੀਓ ਵਿਚ ਪੁਲਿਸ ਅਧਿਕਾਰੀ 13 ਸਾਲਾ ਨੌਜਵਾਨ ਨੂੰ ਗੋਲ਼ੀ ਮਾਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੈਨਹਟਨ ਤੋਂ ਕਰੀਬ 400 ਕਿਲੋਮੀਟਰ ਉੱਤਰ-ਪੱਛਮ ਵਿਚ ਪੁਲਿਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ 10 ਵਜੇ ਦੋ ਨੌਵਜਾਨਾਂ ਨੂੰ ਰੋਕਿਆ ਸੀ। ਇਸ ਤੋਂ ਬਾਅਦ ਇਕ 13 ਸਾਲਾਂ ਬੱਚੇ ਨੂੰ ਅਧਿਕਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਕਿਹਾ ਕਿ 13ਸਾਲ ਦੀ ਉਮਰ ਦੇ ਦੋਵੇਂ ਨੌਜਵਾਨ ਦਾ ਵਰਨਣ ਡਕੈਤੀ ਦੀ ਘਟਨਾ ਦੇ ਸ਼ੱਕੀ ਵਿਅਕਤੀਆਂ ਨਾਲ ਮੇਲ ਖਾਂਦਾ ਸੀ ਅਤੇੳ ਉਹ ਡਕੈਤੀ ਵਾਲੇ ਦਿਨ ਉਸ ਖੇਤਰ ਵਿਚ ਸੀ।
ਪੁਲਿਸ ਵੱਲੋਂ ਜਾਰੀ 'ਬਾਡੀ ਕੈਮਰੇ' ਦੀ ਫੁਟੇਜ ’ਚ ਇੱਕ ਅਧਿਕਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਨੂੰ ਦੋ ਨੌਜਵਾਨਾਂ ਦੀ ਤਲਾਸ਼ੀ ਲੈਣੀ ਪਵੇਗੀ ਕਿ ਉਹਨਾਂ ਕੋਲ ਕੋਈ ਹਥਿਆਰ ਹੈ ਜਾਂ ਨਹੀਂ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ’ਚੋਂ ਇੱਕ ਭੱਜਣ ਲੱਗ ਪੈਂਦਾ ਹੈ। ਵੀਡੀਓ ਵਿਚ ਨਿਆਹ ਵੇ ਨਾਮਕ ਨੌਜਵਾਨ ਨੂੰ, ਉਸ ਦਾ ਪਿੱਛਾ ਕਰ ਰਹੇ ਅਧਿਕਾਰੀਆਂ ਵੱਲ ਬੰਦੂਕ ਤਾਣਦਿਆਂ ਦੇਖਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਸੋਚਿਆ ਕਿ ਇਹ ਇੱਕ ਪਿਸਤੌਲ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਖਿਡੌਣਾ ਸੀ। ਪੁਲਿਸ ਫਿਰ ਕਿਸ਼ੋਰ ਨੂੰ ਜ਼ਮੀਨ 'ਤੇ ਸੁੱਟ ਦਿੰਦੀ ਹੈ ਅਤੇ ਇੱਕ ਅਧਿਕਾਰੀ ਉਸ ਦੀ ਛਾਤੀ ਵਿਚ ਗੋਲੀ ਮਾਰਦਾ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
(For more news apart from In America, police officer shot 13-year-old youth News in Punjabi, stay tuned to Rozana Spokesman)