UK News: ਬਰੁਕਫੀਲਡ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਯੂ.ਕੇ ਵਿਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ
Published : Aug 1, 2024, 10:51 am IST
Updated : Aug 1, 2024, 10:51 am IST
SHARE ARTICLE
Four students of Brookfield International School brightened the name of the district in the UK
Four students of Brookfield International School brightened the name of the district in the UK

UK News: ਇੰਗਲੈਂਡ ਵਿਚ ਆਯੋਜਿਤ ਵਿਸ਼ਵ ਬਾਲ ਲੋਕ ਨਾਚ ਮੁਕਾਬਲੇ ਵਿਚ ਪਹਿਲਾ ਇਨਾਮ ਹਾਸਿਲ ਕੀਤਾ

 

UK News: ਬਰੁਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਦੇ ਚਾਰ ਵਿਦਿਆਰਥੀਆਂ ਨੇ ਆਪਣੀ ਡਾਂਸ ਦੀ ਪ੍ਰਤਿਭਾ ਦੀ ਬਿਹਤਰੀਨ ਪੇਸ਼ਕਾਰੀ ਕਰਦੇ ਹੋਏ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤ ਹੈ। ਸਕੂਲ ਦੇ ਚਾਰ ਵਿਦਿਆਰਥੀਆਂ ਦੀ ਇੱਕ ਟੀਮ ਨੇ ਬੀ ਐੱਸ ਟੀ ਹਾਈਡ ਪਾਰਕ, ??ਯੂ ਕੇ ਵਿਚ ਆਯੋਜਿਤ ਵਿਸ਼ਵ ਬਾਲ ਲੋਕ ਨਾਚ ਮੁਕਾਬਲੇ ਵਿਚ ਪੰਜਾਬ ਦੀ ਸ਼ਾਨ ਭੰਗੜਾ ਪੇਸ਼ ਕਰਕੇ ਇਸ ਵਿਸ਼ਵ ਲੋਕ ਨਾਚ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰਾਪਤ ਕੀਤਾ ਹੈ।

ਸਕੂਲ ਦੇ ਵਿਦਿਆਰਥੀ ਸੱਤਵੀਂ ਕਲਾਸ ਦੇ ਰਣਵੀਰ,  ਸਪਰਸ਼, ਅੱਠਵੀਂ ਕਲਾਸ ਦੀ ਨਿਆਮਤ ਅਤੇ ਚੌਥੀ ਕਲਾਸ ਦੀ ਤਨਿਸ਼ਕਾ ਆਪਣੇ ਲਾਸਾਨੀ ਪ੍ਰਦਰਸ਼ਨ ਰਾਹੀਂ ਵਿਸ਼ਵ ਦੀਆਂ ਅਠਾਈ ਟੀਮਾਂ ਵੱਲੋਂ ਕੀਤੀ ਜਾ ਰਹੀ ਪੇਸ਼ਕਾਰੀ ਵਿਚ ਲਾਸਾਨੀ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਇਨਾਮ ਆਪਣੇ ਨਾਮ ਕੀਤਾ।ਵਿਦਿਆਰਥੀਆਂ ਦੀ ਬੇਮਿਸਾਲ ਤਰੀਕੇ ਅਤੇ ਊਰਜਾ ਨਾਲ ਭਾਰਤੀ ਲੋਕ ਨਾਚ ਦੀ ਅਮੀਰ ਵਿਰਾਸਤ ਭੰਗੜੇ ਦੇ ਪ੍ਰਦਰਸ਼ਨ ਨੇ ਜੱਜਾਂ ਅਤੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿਤਾ।

.

ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਅਸਾਧਾਰਨ ਪ੍ਰਾਪਤੀ 'ਤੇ ਬਹੁਤ ਮਾਣ ਹੈ। ਇਹ ਜਿੱਤ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਗੁਰੂ ਨਰੋਤਮ ਸਿੰਘ ਦੀ ਬੇਮਿਸਾਲ ਅਗਵਾਈ ਦਾ ਪ੍ਰਮਾਣ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਕੂਲ ਦੇ ਪੈਟਰਨ ਨੀਲਮ ਸਿੰਗਲਾ ਨੇ ਕਿਹਾ ਕਿ ਬਰੁਕਫੀਲਡ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹ ਵੱਕਾਰੀ ਜਿੱਤ ਸਕੂਲ ਦੇ ਵਿਦਿਆਰਥੀਆਂ ਵਿਚ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਯਾਤਰਾ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

(For more Punjabi news apart from Four students of Brookfield International School brightened the name of the district in the UK, stay tuned to Rozana Spokesman)

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement