
ਰੂਸ ਦੇ ਦਾਗਿਸਤਾਨ ਇਲਾਕੇ ਦੇ ਇਕ ਸ਼ਹਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।
ਨਵੀਂ ਦਿੱਲੀ: ਰੂਸ ਦੇ ਦਾਗਿਸਤਾਨ ਇਲਾਕੇ ਦੇ ਇਕ ਸ਼ਹਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਇੱਥੇ ਇਕ ਘਰ ਵਿਚ ਜ਼ਮੀਨ ‘ਤੇ ਸੁੱਤੀ ਪਈ ਔਰਤ ਦੇ ਮੂੰਹ ਵਿਚ 4 ਫੁੱਟ ਲੰਬਾ ਸੱਪ ਚਲਾ ਗਿਆ। ਹਾਲਾਂਕਿ ਸਰੀਰ ਵਿਚ ਜਾਣ ਤੋਂ ਬਾਅਦ ਸੱਪ ਦਾ ਦਮ ਘੁੱਟ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰ ਉਹ ਸੱਪ ਔਰਤ ਦੀ ਗਰਦਨ ਵਿਚ ਵੀ ਫਸ ਗਿਆ।
Doctors Pull 4-Feet Snake Out of Woman’s Mouth in Russia
ਜਦੋਂ ਔਰਤ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ ਤਾਂ ਉਹ ਡਾਕਟਰ ਕੋਲ ਪਹੁੰਚੀ। ਔਰਤ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਸਰੀਰ ਵਿਚ ਕੋਈ ਅਜੀਬ ਚੀਜ਼ ਫਸੀ ਹੋਈ ਮਹਿਸੂਸ ਹੋ ਰਹੀ ਹੈ। ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਦੇ ਸਰੀਰ ਵਿਚ ਸਾਹ ਦੀ ਨਾਲੀ ਵਿਚ ਸੱਪ ਫਸਿਆ ਹੋਇਆ ਹੈ।
Doctors Pull 4-Feet Snake Out of Woman’s Mouth in Russia
ਡਾਕਟਰਾਂ ਨੇ ਔਰਤ ਦੇ ਮੂੰਹ ਦੇ ਰਸਤੇ ਗਰਦਨ ਵਿਚ ਇਕ ਪਾਈਪ ਪਾ ਕੇ ਉਸ ਸੱਪ ਨੂੰ ਮੂੰਹ ‘ਚੋਂ ਬਾਹਰ ਕੱਢਿਆ। ਡਾਕਟਰਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਇਹ ਸੱਪ 4 ਫੁੱਟ ਲੰਬਾ ਸੱਪ ਹੋਵੇਗਾ ਪਰ ਇਸ ਨੂੰ ਬਾਹਰ ਕੱਢਣ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਗਏ। ਮਹਿਲਾ ਦੇ ਮੂੰਹ ਵਿਚੋਂ ਸੱਪ ਕੱਢ ਰਹੀ ਡਾਕਟਰ ਵੀ ਇੰਨਾ ਵੱਡਾ ਸੱਪ ਦੇਖ ਕੇ ਘਬਰਾ ਗਈ ਅਤੇ ਉਸ ਦੇ ਮੂੰਹ ਵਿਚੋਂ ਚੀਕ ਨਿਕਲ ਗਈ।
Doctors Pull 4-Feet Snake Out of Woman’s Mouth in Russia
ਡਾਕਟਰਾਂ ਮੁਤਾਬਕ ਸੱਪ ਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਉਹਨਾਂ ਨੂੰ ਸ਼ੱਕ ਸੀ ਕਿ ਉਹ ਬੇਹੌਸ਼ ਹੋ ਸਕਦਾ ਹੈ। ਦਾਗਿਸਤਾਨ ਸਿਹਤ ਵਿਭਾਗ ਨੇ ਹਸਪਤਾਲ ਵਿਚ ਹੋਏ ਇਸ ਹੈਰਾਨੀਜਨਕ ਅਪਰੇਸ਼ਨ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਲੋਕ ਖੁੱਲ੍ਹੀਆਂ ਥਾਵਾਂ ‘ਤੇ ਨਾ ਸੋਣ ਅਤੇ ਬੱਚਿਆਂ ਦਾ ਖਿਆਲ ਰੱਖਣ।