ਸੋਵੀਅਤ ਸੰਘ ਦੇ ਆਖ਼ਰੀ ਨੇਤਾ ਮਿਖਾਇਲ ਗੋਰਬਾਚੇਵ ਦਾ ਦੇਹਾਂਤ, ਜਿਸ ਦੀ ਸੱਤਾ ਦੌਰਾਨ ਖਿੰਡ ਗਿਆ ਸੀ ਸੋਵੀਅਤ ਯੂਨੀਅਨ
Published : Sep 1, 2022, 8:18 am IST
Updated : Sep 1, 2022, 8:18 am IST
SHARE ARTICLE
Death of Mikhail Gorbachev
Death of Mikhail Gorbachev

ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿਆਸੀ ਹਸਤੀਆਂ ਵਿੱਚੋਂ ਇੱਕ ਸੀ ਮਿਖਾਇਲ ਗੋਰਬਾਚੇਵ

ਮਾਸਕੋ:ਸੋਵੀਅਤ ਸੰਘ ਦੇ ਆਖ਼ਰੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਲੰਬੀ ਬੀਮਾਰੀ ਤੋਂ ਬਾਅਦ 91 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਲੱਗਭੱਗ ਸੱਤ ਸਾਲ ਰਾਸ਼ਟਰਪਤੀ ਰਹੇ। ਮਿਖਾਇਲ ਗੋਰਬਾਚੇਵ 20ਵੀਂ ਸਦੀ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿਆਸੀ ਹਸਤੀਆਂ ਵਿੱਚੋਂ ਇੱਕ ਸੀ। ਉਹ ਸੋਵੀਅਤ ਯੂਨੀਅਨ ਦੇ ਪਤਨ ਦੇ ਸੂਤਰਧਾਰ ਸਨ, ਉਨ੍ਹਾਂ ਦਾ ਏਸ਼ੀਆ ਅਤੇ ਪੂਰਬੀ ਯੂਰਪ ਦੇ ਵਿਸ਼ਾਲ ਖੇਤਰਾਂ 'ਤੇ ਦਬਦਬਾ ਸੀ। 

ਰੂਸੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਸਪੂਤਨਿਕ ਨਿਊਜ਼ ਨੇ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ ਗੋਰਬਾਚੇਵ ਨੂੰ ਕੁਝ ਗੰਭੀਰ ਬੀਮਾਰੀਆਂ ਸਨ, ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਪਰ ਉਸਨੇ 30-31 ਅਗਸਤ ਦੀ ਦਰਮਿਆਨੀ ਰਾਤ ਨੂੰ ਆਖ਼ਰੀ ਸਾਹ ਲਿਆ। 
 ਗੋਰਬਾਚੇਵ ਨੇ ਅਮਰੀਕਾ ਨਾਲ ਸੋਵੀਅਤ ਯੂਨੀਅਨ ਦੀ ਚੱਲ ਰਹੀ ਸ਼ੀਤ ਜੰਗ ਨੂੰ ਖਤਮ ਕੀਤਾ। ਫਿਰ ਵੀ ਸੋਵੀਅਤ ਯੂਨੀਅਨ ਟੁਕੜਿਆਂ ਵਿਚ ਵੰਡਿਆ ਗਿਆ। ਸੰਯੁਕਤ ਸੋਵੀਅਤ ਯੂਨੀਅਨ ਦੇ ਆਖ਼ਰੀ ਪ੍ਰਧਾਨ ਸੀ।  ਰੂਸ ਨੂੰ ਉਸ ਸਮੇਂ ਯੂਨਾਈਟਿਡ ਯੂਨੀਅਨ ਆਫ਼ ਸੋਵੀਅਤ ਸੋਸ਼ਲਿਸਟ ਰੀਪਬਲਿਕਸ (ਯੂਐਸਐਸਆਰ) ਕਿਹਾ ਜਾਂਦਾ ਸੀ। ਮਿਖਾਇਲ ਸੋਵੀਅਤ ਯੂਨੀਅਨ ਭਾਰਤੀ ਕਮਿਊਨਿਸਟ ਪਾਰਟੀ ਦੇ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ਜਿਨ੍ਹਾਂ ਨੇ ਕਮਿਊਨਿਸਟ ਸ਼ਾਸਨ ਨੂੰ ਸੁਧਾਰਨ ਦੀ ਅਗਵਾਈ ਕੀਤੀ। 

ਗੋਰਬਾਚੇਵ ਚਾਹੁੰਦਾ ਸੀ ਕਿ ਸੋਵੀਅਤ ਸਰਕਾਰ ਲੋਕਤੰਤਰੀ ਸਿਧਾਂਤਾਂ ਦੇ ਆਧਾਰ 'ਤੇ ਚਲਾਈ ਜਾਵੇ ਜਿਸ ਵਿਚ ਆਮ ਲੋਕਾਂ ਨੂੰ ਕੁਝ ਆਜ਼ਾਦੀ ਹੋਵੇ। ਇਹ ਸੱਚ ਹੈ ਕਿ 1989 ਵਿਚ ਜਦੋਂ ਸੋਵੀਅਤ ਯੂਨੀਅਨ ਦੇ ਪੂਰਬੀ ਯੂਜਦੋਂ ਇਸ ਖੇਤਰ ਵਿੱਚ ਲੋਕਤੰਤਰ ਪੱਖੀ ਲਹਿਰ ਦੀ ਹਨੇਰੀ ਚੱਲੀ ਤਾਂ ਗੋਰਬਾਚੇਵ ਨੇ ਇਸ ਨੂੰ ਰੋਕਣ ਲਈ ਪੂਰੀ ਤਾਕਤ ਲਗਾ ਦਿੱਤੀ।  ਗੋਰਬਾਚੇਵ ਨੇ ਮੀਡੀਆ ਅਤੇ ਕਲਾ ਜਗਤ ਨੂੰ ਸੱਭਿਆਚਾਰਕ ਆਜ਼ਾਦੀ ਦਿੱਤੀ ਸੀ। ਉਸ ਨੇ ਸਰਕਾਰ ਉੱਤੇ ਕਮਿਊਨਿਸਟ ਪਾਰਟੀ ਦੀ ਪਕੜ ਢਿੱਲੀ ਕਰਨ ਦੀ ਦਿਸ਼ਾ ਵਿਚ ਕਈ ਇਨਕਲਾਬੀ ਸੁਧਾਰ ਕੀਤੇ। ਅਮਰੀਕਾ ਨਾਲ ਪ੍ਰਮਾਣੂ ਨਿਸ਼ਸਤਰੀਕਰਨ ਸਮਝੌਤੇ ਨੂੰ ਲਾਗੂ ਕਰਨ ਦਾ ਸਿਹਰਾ ਗੋਰਬਾਚੇਵ ਨੂੰ ਜਾਂਦਾ ਹੈ। ਇਸ ਲਈ ਉਸ ਨੂੰ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement