
ਕਿਹਾ ਧੀ ਦੀ ਉੱਚ ਸਿੱਖਿਆ 'ਤੇ ਖ਼ਰਚ ਕਰੇਗਾ ਰਕਮ
ਕੈਨੇਡਾ: ਸ਼ਹਿਰ ਸਰੀ ਨਿਵਾਸੀ ਮਨਦੀਪ ਸਿੰਘ ਜੋ ਕਿ ਪੇਸ਼ੇ ਤੋਂ ਟਰੱਕ ਡਰਾਇਵਰ ਹਨ, ਉਨ੍ਹਾਂ ਦੀ ਕਿਸਮਤ ਉਸ ਵੇਲੇ ਚਮਕੀ ਜਦੋਂ ਉਨ੍ਹਾਂ ਦੀ 2 ਮਿਲੀਅਨ ਡਾਲਰ ਭਾਵ 12 ਕਰੋੜ 30 ਲੱਖ ਰੁਪਏ ਦੀ ਲਾਟਰੀ ਨਿਕਲੀ। ਮਨਦੀਪ ਸਿੰਘ ਕਈ ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ। ਜਦੋਂ ਇਹ ਲਾਟਰੀ ਨਿਕਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਮਨਦੀਪ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਬੀ.ਸੀ. 49 ਲਾਟਰੀ ਦੀ ਟਿਕਟ ਲੈਂਗਲੀ ਦੇ 88 ਐਵੇਨਿਊ ਸਥਿਤ ਟਾਊਨ ਪੇਂਟਰੀ ਸਟੋਰ ਤੋਂ ਖ਼ਰੀਦੀ ਸੀ, ਜਦੋਂ ਆਪਣੇ ਟਰੱਕ ’ਚ ਬੈਠ ਕੇ ਟਿਕਟ ਚੈੱਕ ਕੀਤੀ ਤਾਂ ਉਸ ਲਈ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ ਕਿ ਉਹ 2 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਚੁੱਕਾ ਹੈ। ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਲਾਟਰੀ ਦੀ ਜਿੱਤੀ ਹੋਈ ਰਕਮ ਆਪਣੀ ਹੋਣਹਾਰ ਧੀ ਦੀ ਉੱਚ ਸਿੱਖਿਆ 'ਤੇ ਖ਼ਰਚ ਕਰੇਗਾ।