
ਦੋ ਪਾਇਲਟਾਂ ਸਮੇਤ 5 ਵਿਅਕਤੀਆਂ ਦੀ ਹੋਈ ਮੌਤ
ਗਿਲਗਿਤ : ਪੀਓਕੇ ਦੇ ਗਿਲਗਿਤ-ਬਾਲਟਿਸਤਾਨ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਦੋ ਪਾਇਲਟਾਂ ਸਮੇਤ ਪੰਜ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ। ਗਿਲਗਿਤ-ਬਾਲਟਿਸਤਾਨ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਾਰਕ ਨੇ ਕਿਹਾ ਕਿ ਇਹ ਹਾਦਸਾ ਦਿਆਮਰ ਜ਼ਿਲ੍ਹੇ ਦੇ ਚਿਲਾਸ ਖੇਤਰ ਵਿੱਚ ਵਾਪਰਿਆ।
ਦਿਆਮਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਬਦੁਲ ਹਮੀਦ ਨੇ ਕਿਹਾ ਕਿ ਹੈਲੀਕਾਪਟਰ ਇੱਕ ਨਵੇਂ ਹੈਲੀਪੈਡ ’ਤੇ ਟੈਸਟ ਲੈਂਡਿੰਗ ਕਰ ਰਿਹਾ ਸੀ ਅਤੇ ਇਹ ਹਾਦਸਾ ਵਾਪਰ ਗਿਆ। ਜਦਕਿ ਹਾਦਸੇ ਦੇ ਸਹੀ ਕਾਰਨ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਦੂਜਾ ਹੈਲੀਕਾਪਟਰ ਹਾਦਸਾ ਹੈ ਜਦਕਿ ਪਿਛਲੇ ਮਹੀਨੇ ਖੈਬਰ ਪਖਤੂਨਖਵਾ ਸਰਕਾਰ ਦੇ ਇੱਕ ਹੈਲੀਕਾਪਟਰ ਦੇ ਹਾਦਸੇ ਦੀ ਘਟਨਾ ਸਾਹਮਣੇ ਆਈ ਸੀ।