
ਪਾਰਟੀ ਪਾਕਿਸਤਾਨ ਤਿਹਰੀਕ-ਏ-ਇਨਸਾਫ਼ ਨੇ ਜਾਣਕਾਰੀ ਦਿਤੀ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿਹਤ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਤੋਂ ਬਾਅਦ ਸਰਕਾਰੀ ਡਾਕਟਰਾਂ ਜਾਂ ਨਿੱਜੀ ਡਾਕਟਰਾਂ ਤਕ ਪਹੁੰਚ ਤੋਂ ਇਨਕਾਰ ਕਰ ਦਿਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਿਹਰੀਕ-ਏ-ਇਨਸਾਫ਼ ਨੇ ਇਹ ਜਾਣਕਾਰੀ ਦਿਤੀ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ 72 ਸਾਲ ਦੇ ਸ਼ਰੀਫ ਅਗੱਸਤ 2023 ਤੋਂ ਜੇਲ ’ਚ ਹਨ ਕਿਉਂਕਿ ਉਨ੍ਹਾਂ ਉਤੇ ਕਈ ਮਾਮਲੇ ਦਰਜ ਕੀਤੇ ਗਏ ਸਨ। ਫਿਲਹਾਲ ਉਹ ਰਾਵਲਪਿੰਡੀ ਦੀ ਅਦਿਆਲਾ ਜੇਲ ’ਚ ਬੰਦ ਹਨ।
ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਅਪਣੇ ਵਕੀਲਾਂ ਅਤੇ ਭੈਣਾਂ ਨਾਲ ਮੁਲਾਕਾਤ ਦੌਰਾਨ ਇਮਰਾਨ ਖਾਨ ਨੇ ਅਪਣੀਆਂ ਅੱਖਾਂ ’ਚ ਦਬਾਅ ਦੀ ਸ਼ਿਕਾਇਤ ਕੀਤੀ ਸੀ, ਫਿਰ ਵੀ ਨਾ ਤਾਂ ਸਰਕਾਰੀ ਡਾਕਟਰਾਂ ਨੂੰ ਬੁਲਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਨਿੱਜੀ ਡਾਕਟਰ ਨੂੰ ਪਹੁੰਚ ਦਿਤੀ ਗਈ। ਅਦਾਲਤ ਵਿਚ ਇਕ ਅਰਜ਼ੀ ਵੀ ਦਿਤੀ ਗਈ ਹੈ, ਪਰ ਅਜੇ ਤਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।