ਗਰੀਬਾਂ ਨੂੰ ਵੰਡੇ 6 ਲੱਖ ਤੋਂ ਜ਼ਿਆਦਾ ਟੀ.ਵੀ, ਵਜ੍ਹਾ ਕਰ ਦੇਵੇਗੀ ਹੈਰਾਨ
Published : Oct 1, 2019, 4:03 pm IST
Updated : Oct 1, 2019, 4:03 pm IST
SHARE ARTICLE
Distribute TV
Distribute TV

ਹਿੰਦੋਸਤਾਨ ਵਿੱਚ ਅਕਸਰ ਚੋਣਾਂ ਤੋਂ ਪਹਿਲਾਂ ਆਗੂ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ।

ਚੀਨ : ਹਿੰਦੋਸਤਾਨ ਵਿੱਚ ਅਕਸਰ ਚੋਣਾਂ ਤੋਂ ਪਹਿਲਾਂ ਆਗੂ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ।ਜਿਸ ਵਿੱਚ ਸ਼ਰਾਬ ਵੰਡਣਾ ਆਮ ਗੱਲ ਹੈ। ਹਿੰਦੋਸਤਾਨ ਵਿੱਚ ਭਲੇ ਹੀ ਇਹ ਪ੍ਰੰਪਰਰਾ ਚੱਲਦੀ ਹੋਵੇ ਪਰ ਗੁਆਂਢੀ ਦੇਸ਼ ਚੀਨ ਵਿਚ ਬਿਨ੍ਹਾਂ ਚੋਣਾਂ ਦੇ ਹੀ ਲੋਕਾਂ ਨੂੰ ਮਜ਼ੇ ਆ ਗਏ। ਦਰਅਸਲ ਚੀਨ ਕਮਿਉਨਿਸਟ ਸਰਕਾਰ, ਪੀਪਲਸ ਰਿਪਬਲਿਕ ਆਫ ਚਾਈਨਾ ਨੇ ਚੋਣਾਂ ਤੋਂ ਦੂਰ ਹਟ ਕੇ ਗਰੀਬਾਂ ਨੂੰ 32 ਇੰਚ ਦੇ 6 ਲੱਖ 20 ਹਜ਼ਾਰ ਟੀਵੀ ਸੈਟ ਮੁਫਤ ਵੰਡੇ ਹਨ।

People's Republic of ChinaPeople's Republic of China

ਅਸਲ ‘ਚ ਚੀਨ ਪੀਪੁਲਸ ਰਿਪਬਲਿਕ ਆਫ ਚਾਈਨਾ ਆਪਣੇ ਰਾਜ ਦੀ 70 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ, ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ ਬੀਜਿੰਗ ‘ਚ ਪਰੇਡ ਕਰੇਗੀ ਜਿਸ ਵਿਚ 15 ਹਜ਼ਾਰ ਜਵਾਨ ਹਿੱਸਾ ਲੈਣਗੇ। ਇਸ ਤੋਂ ਇਲਾਵਾ ਚੀਨ ਇਸ ਪਰੇਡ ‘ਚ 160 ਜਹਾਜ਼, 580 ਟੈਂਕ ਤੇ ਹੋਰ ਹਥਿਆਰ ਵੀ ਪ੍ਰਦਰਸ਼ਿਤ ਕਰੇਗਾ।

People's Republic of ChinaPeople's Republic of China

ਕਮਿਉਨਿਸਟ ਸਰਕਾਰ ਦੀ 70ਵੀਂ ਵਰ੍ਹੇਗੰਢ ਨੂੰ ਦੇਖਣ ਤੋਂ ਕੋਈ ਵਾਂਝਾ ਨਾ ਰਹਿ ਜਾਵੇ, ਇਸ ਲਈ ਸਰਕਾਰ ਨੇ ਗ਼ਰੀਬਾਂ ਨੂੰ ਟੀਵੀ ਵੰਡੇ ਹਨ। ਮੀਡੀਆ ਰਿਪੋਰਟਾਂ ਦਾ ਮੁਤਾਬਕ, ਸੁਰੱਖਿਆ ਦਾ ਧਿਆਨ ਰੱਖਦੇ ਹੋਏ ਇਸ ਮੌਕੇ ਪਤੰਗਾਂ, ਸਕਾਈ ਲਾਲਟੇਨ ਤੇ ਇਥੋਂ ਤੱਕ ਕਿ ਕਬੂਤਰਾਂ ਨੂੰ ਉਡਾਉਣ ‘ਤੇ ਵੀ ਪਾਬੰਧੀ ਲਗਾ ਦਿੱਤੀ ਗਈ ਹੈ।

People's Republic of ChinaPeople's Republic of China

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਖਾਸ ਮੌਕੇ ‘ਤੇ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਨਗੇ ਤੇ ਸਰਕਾਰ ਦੀਆਂ ਉਪਲਬਧੀਆਂ ਦਸਣਗੇ। ਮੰਨਿਆ ਜਾ ਰਿਹਾ ਕਿ ਰਾਸ਼ਟਰਪਤੀ ਜਿਨਪਿੰਗ ਅਮਰੀਕਾ-ਚੀਨ ਵਿਚਕਾਰ ਆਰਥਿਕ ਵਿਵਾਦ, ਉਈਗਰ ਮੁਸਲਮਾਨਾਂ ਦੀ ਆਲੋਚਨਾ, ਹਾਂਗਕਾਂਗ ਦੇ ਅੰਬਰੇਲਾ ਅੰਦੋਲਨ ਦੇ ਵਾਰੇ ਵੀ ਸਰਕਾਰ ਵੱਲੋਂ ਆਪਣੇ ਵਿਚਾਰ ਰੱਖ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement