
ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ 'ਕੈਲਗਰੀ ਭੁੱਲਰ ਮੈਕਾਲ'
ਇਸ ਤੋਂ ਪਹਿਲਾਂ ਕੈਲਗਰੀ ਨੌਰਥ ਈਸਟ ਇਲਾਕੇ ਵਿਚ ਇਕ ਸਕੂਲ ਅਤੇ ਇਕ ਪਾਰਕ ਦੇ ਨਾਮ ਵਿਚ ਵੀ ਹੋ ਚੁੱਕੀ ਹੈ ਤਬਦੀਲੀ
Manjeet singh bhullar
ਕੈਲਗਰੀ : ਅਲਬਰਟਾ ਸਰਕਾਰ ਵਲੋਂ ਸਵਰਗਵਾਸੀ ਪੂਰਨ ਗੁਰਸਿੱਖ ਦਸਤਾਰਧਾਰੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ਵਿਧਾਨ ਸਭਾ ਵਿਚ ਬਿੱਲ 87 ਪੇਸ਼ ਕੀਤਾ ਗਿਆ।
Manjeet singh bhullar
ਉਮੀਦ ਹੈ ਕਿ ਇਸ ਨੂੰ ਜਲਦੀ ਹੀ ਐਲਾਨਿਆ ਜਾਵੇਗਾ। ਪਹਿਲਾਂ ਵੀ ਅਲਬਰਟਾ ਸਰਕਾਰ ਵਲੋਂ ਕੈਲਗਰੀ ਨੌਰਥ ਈਸਟ ਇਲਾਕੇ ਵਿਚ ਇਕ ਸਕੂਲ ਅਤੇ ਇਕ ਪਾਰਕ ਦਾ ਨਾਂਅ ਵੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਰੱਖਿਆ ਹੋਇਆ ਹੈ।