ਟੀਮ ਦੀ ਹਾਰ 'ਤੇ ਮਨਾਇਆ ਜਸ਼ਨ ਤਾਂ ਫੌਜ ਨੇ ਈਰਾਨੀ ਮੁੰਡੇ ਦੇ ਸਿਰ 'ਚ ਮਾਰੀ ਗੋਲੀ
Published : Dec 1, 2022, 4:26 pm IST
Updated : Dec 1, 2022, 4:26 pm IST
SHARE ARTICLE
Iran: man killed for celebrating FIFA World Cup defeat to USA
Iran: man killed for celebrating FIFA World Cup defeat to USA

ਈਰਾਨੀ ਸੁਰੱਖਿਆ ਬਲਾਂ ਨੇ ਅਮਰੀਕਾ ਦੀ ਜਿੱਤ ਅਤੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ।

 

ਤਹਿਰਾਨ - ਮੈਚ ਜਿੱਤਣ ਤੋਂ ਬਾਅਦ ਈਰਾਨ ਦੇ ਲੋਕਾਂ ਨੇ ਫੀਫਾ 'ਚ ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਇਆ ਪਰ ਅਜਿਹਾ ਕਰਨਾ ਇੱਕ ਨੌਜਵਾਨ ਲਈ ਭਾਰੀ ਪੈ ਗਿਆ। ਈਰਾਨੀ ਸੁਰੱਖਿਆ ਬਲਾਂ ਨੇ ਅਮਰੀਕਾ ਦੀ ਜਿੱਤ ਅਤੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਦਰਅਸਲ ਈਰਾਨ 'ਚ ਹਿਜਾਬ ਵਿਵਾਦ 'ਚ ਪੁਲਿਸ ਹਿਰਾਸਤ 'ਚ 22 ਸਾਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਹੰਗਾਮਾ ਮਚ ਗਿਆ ਹੈ।

ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਵੱਡੀ ਗਿਣਤੀ ਵਿਚ ਈਰਾਨੀ ਲੋਕ ਸਰਕਾਰ ਵਿਰੁੱਧ ਖੁੱਲ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਵੀ ਹੋਈ ਹੈ। ਅਜਿਹੇ 'ਚ ਜਦੋਂ ਈਰਾਨ ਨੂੰ ਫੀਫਾ ਵਿਸ਼ਵ ਕੱਪ 'ਚ ਅਮਰੀਕਾ ਨੇ ਹਰਾਇਆ ਤਾਂ ਦੇਸ਼ ਦੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਇਸ ਦੌਰਾਨ 27 ਸਾਲਾ ਮਹਿਰਾਨ ਸਮਕ ਨੇ ਵੀ ਅਮਰੀਕਾ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਈਰਾਨੀ ਸੁਰੱਖਿਆ ਬਲਾਂ ਨੂੰ ਪਸੰਦ ਨਹੀਂ ਆਇਆ।

ਮੀਡੀਆ ਰਿਪੋਰਟਾਂ ਮੁਤਾਬਕ ਮਹਿਰਾਨ ਸਮਕ ਬਾਂਦਰ ਅੰਜਲੀ ਵਿਖੇ ਆਪਣੀ ਕਾਰ ਦਾ ਹਾਰਨ ਉੱਚੀ-ਉੱਚੀ ਵਜਾ ਰਿਹਾ ਸੀ। ਇਹ ਤਹਿਰਾਨ ਦੇ ਉੱਤਰ ਪੱਛਮ ਵਿਚ ਸਥਿਤ ਹੈ। ਓਸਲੋ ਸਥਿਤ ਸੰਗਠਨ ਈਰਾਨ ਹਿਊਮਨ ਰਾਈਟਸ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਸਮਕ ਨੂੰ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦੇ ਸਿਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਮਰੀਕਾ ਦੇ ਸੰਗਠਨ ਸੈਂਟਰ ਫਾਰ ਹਿਊਮਨ ਰਾਈਟਸ ਇਨ ਈਰਾਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਮਕ ਨੂੰ ਜਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ ਸੀ। ਹਾਲਾਂਕਿ ਅਜੇ ਤੱਕ ਇਸ ਘਟਨਾ 'ਤੇ ਈਰਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement