ਇਕ ਦਿਨ ’ਚ ਕੈਂਸਰ ਨੂੰ ਮਾਤ: ਮਹਿਲਾ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਕੈਂਸਰ ਠੀਕ ਵੀ ਹੋ ਗਿਆ
Published : Dec 1, 2022, 4:21 pm IST
Updated : Dec 1, 2022, 4:22 pm IST
SHARE ARTICLE
April Boudreau
April Boudreau

ਖਾਸ ਗੱਲ ਇਹ ਹੈ ਕਿ ਮਰੀਜ਼ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨੂੰ ਕੈਂਸਰ ਹੈ। ਬੇਹੋਸ਼ ਹੋਣ 'ਤੇ ਉਸ ਦਾ ਟੈਸਟ ਕੀਤਾ ਗਿਆ।

 


ਟੈਕਸਾਸ: ਅਮਰੀਕਾ ਦੇ ਟੈਕਸਾਸ ਤੋਂ ਕੈਂਸਰ ਦੇ ਇਲਾਜ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 61 ਸਾਲਾ ਅਪ੍ਰਿਲ ਬੌਦਰੇਉ ਨੇ ਸਿਰਫ ਇਕ ਦਿਨ ਵਿਚ ਫੇਫੜਿਆਂ ਦੇ ਕੈਂਸਰ ਤੋਂ ਛੁਟਕਾਰਾ ਪਾ ਲਿਆ ਹੈ। ਡਾਕਟਰਾਂ ਨੇ ਉਸ ਦੇ ਫੇਫੜਿਆਂ ਵਿਚ ਟਿਊਮਰ ਦੀ ਪਛਾਣ ਕੀਤੀ ਅਤੇ ਕੁਝ ਘੰਟਿਆਂ ਵਿਚ ਇਸ ਨੂੰ ਹਟਾ ਦਿੱਤਾ। ਖਾਸ ਗੱਲ ਇਹ ਹੈ ਕਿ ਮਰੀਜ਼ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨੂੰ ਕੈਂਸਰ ਹੈ। ਬੇਹੋਸ਼ ਹੋਣ 'ਤੇ ਉਸ ਦਾ ਟੈਸਟ ਕੀਤਾ ਗਿਆ। ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੈ ਤਾਂ ਉਹਨਾਂ ਨੇ ਉਸ ਦਾ ਆਪਰੇਸ਼ਨ ਕੀਤਾ।

ਮੀਡੀਆ ਰਿਪੋਰਟ ਮੁਤਾਬਕ ਅਪ੍ਰਿਲ ਰੁਟੀਨ ਚੈਕਅੱਪ ਲਈ ਹਸਪਤਾਲ ਗਈ ਸੀ। ਇਕ ਸੀਟੀ ਸਕੈਨ ਵਿਚ ਉਸ ਦੇ ਸੱਜੇ ਫੇਫੜੇ ਵਿਚ ਇਕ ਗੰਢ ਦਿਖਾਈ ਦਿੱਤੀ। ਇਸ ਤੋਂ ਬਾਅਦ ਡਾਕਟਰਾਂ ਨੇ ਕੈਂਸਰ ਨਾਲ ਸਬੰਧਤ ਕਈ ਟੈਸਟ ਕੀਤੇ। ਇਹ ਖੁਲਾਸਾ ਹੋਇਆ ਕਿ ਅਪ੍ਰਿਲ ਨੂੰ ਸ਼ੁਰੂਆਤੀ ਪੜਾਅ 'ਤੇ ਫੇਫੜਿਆਂ ਦਾ ਕੈਂਸਰ ਹੈ।ਅਪ੍ਰਿਲ ਨੂੰ ਪਹਿਲਾਂ ਹੀ ਟੈਸਟ ਲਈ ਅਨੈਸਥੀਸੀਆ ਦੇ ਅਧੀਨ ਰੱਖਿਆ ਗਿਆ ਸੀ, ਡਾਕਟਰਾਂ ਨੇ ਸੋਚਿਆ ਕਿ ਇਹ ਟਿਊਮਰ ਨੂੰ ਹਟਾਉਣ ਦਾ ਸਹੀ ਸਮਾਂ ਹੈ। ਉਹਨਾਂ ਨੇ ਤੁਰੰਤ ਅਪ੍ਰਿਲ ਦਾ ਰੋਬੋਟਿਕ ਡਿਵਾਈਸ ਦੀ ਮਦਦ ਨਾਲ ਅਪਰੇਸ਼ਨ ਕੀਤਾ। ਉਹ ਸਰਜਰੀ 'ਚ ਛੋਟੇ ਟਿਊਮਰ ਨੂੰ ਕੱਢਣ 'ਚ ਕਾਮਯਾਬ ਰਹੇ। ਤਿੰਨ ਦਿਨਾਂ ਬਾਅਦ ਅਪਰੈਲ ਠੀਕ ਹੋ ਕੇ ਘਰ ਚਲੀ ਗਈ।  

ਅਪ੍ਰਿਲ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੈ। ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਤੋਂ ਬਿਨਾਂ ਇਲਾਜ ਸੁਚਾਰੂ ਢੰਗ ਨਾਲ ਚੱਲਿਆ। ਦਰਅਸਲ ਅਪ੍ਰਿਲ ਜਾਂਚ ਤੋਂ ਲੈ ਕੇ ਇਲਾਜ ਤੱਕ ਪੂਰੀ ਤਰ੍ਹਾਂ ਬੇਹੋਸ਼ ਸੀ। ਇਹ ਸਰਜਰੀ ਕੁਝ ਹੀ ਘੰਟਿਆਂ ਵਿਚ ਕੀਤੀ ਗਈ ਸੀ, ਇਸ ਲਈ ਉਸ ਨੂੰ ਪਤਾ ਨਹੀਂ ਸੀ ਕਿ ਉਹ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੈ। ਇਸ ਤੋਂ ਪਹਿਲਾਂ ਉਹ 1984 ਅਤੇ 1985 ਵਿਚ ਲਿੰਫੋਮਾ ਕੈਂਸਰ ਅਤੇ 2002 ਵਿਚ ਛਾਤੀ ਦੇ ਕੈਂਸਰ ਨਾਲ ਲੜ ਚੁੱਕੀ ਸੀ।

ਟੈਕਸਾਸ ਹੈਲਥ ਹੈਰਿਸ ਮੈਥੋਡਿਸਟ ਹਸਪਤਾਲ ਦੇ ਸਰਜਨ ਡਾਕਟਰ ਰਿਚਰਡ ਵਿਗਨੇਸ ਨੇ ਦੱਸਿਆ ਕਿ ਰੋਬੋਟਿਕ ਡਿਵਾਈਸ ਦੀ ਮਦਦ ਨਾਲ ਅਪ੍ਰਿਲ ਦੀ ਸਰਜਰੀ ਵਿਚ ਸਿਰਫ਼ ਪੰਜ ਚੀਰੇ ਲਗਾਏ ਗਏ। ਇਸ 'ਚ ਸਰੀਰ 'ਚੋਂ ਕੈਂਸਰ ਵਾਲੇ ਟਿਸ਼ੂ ਨੂੰ ਕੱਢ ਦਿੱਤਾ ਗਿਆ। ਇਹ ਆਮ ਕਾਰਵਾਈ ਨਾਲੋਂ ਬਹੁਤ ਸਰਲ ਹੈ, ਜਿਸ ਵਿਚ ਵੱਡੇ ਚੀਰੇ ਬਣਾਏ ਜਾਂਦੇ ਹਨ। ਅਜਿਹੀ ਸਥਿਤੀ ਵਿਚ ਮਰੀਜ਼ ਲੰਬੇ ਸਮੇਂ ਤੱਕ ਅਪਰੇਸ਼ਨ ਦੇ ਸਦਮੇ ਵਿਚੋਂ ਵੀ ਲੰਘਦਾ ਹੈ। ਅਸੀਂ ਨਵੀਂ ਤਕਨੀਕ ਨੂੰ ਅਪਣਾਉਣ ਵਾਲਾ ਟੈਕਸਾਸ ਦਾ ਪਹਿਲਾ ਹਸਪਤਾਲ ਹਾਂ।

ਜ਼ਿਕਰਯੋਗ ਹੈ ਕਿ ਫੇਫੜਿਆਂ ਦਾ ਕੈਂਸਰ ਦੁਨੀਆ ਭਰ ਵਿਚ ਦੂਜਾ ਸਭ ਤੋਂ ਆਮ ਕੈਂਸਰ ਹੈ। ਮਰਦਾਂ ਵਿਚ ਪ੍ਰੋਸਟੇਟ ਕੈਂਸਰ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਪਹਿਲੇ ਨੰਬਰ ’ਤੇ ਹੈ। ਇਹ ਆਮ ਤੌਰ 'ਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਪੀੜਤ ਲੋਕਾਂ ਦੀ ਔਸਤ ਉਮਰ 70 ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਫੇਫੜਿਆਂ ਦਾ ਕੈਂਸਰ ਦੁਨੀਆ ਦਾ ਸਭ ਤੋਂ ਘਾਤਕ ਕੈਂਸਰ ਹੈ। ਇਸ ਕਾਰਨ ਹਰ ਸਾਲ 25% ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। 2020 ਵਿਚ 22.1 ਲੱਖ ਮਾਮਲੇ ਸਾਹਮਣੇ ਆਏ ਅਤੇ 18 ਲੱਖ ਮਰੀਜ਼ਾਂ ਦੀ ਮੌਤ ਹੋ ਗਈ। ਕੈਂਸਰ ਤੋਂ ਬਚਣ ਲਈ ਰੁਟੀਨ ਚੈਕਅੱਪ ਕਰਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement