
ਅਪਣੇ ਸਹੁਰਿਆਂ ਵਾਲਿਆਂ ਵੱਲੋ ਬੇਇੱਜ਼ਤ ਕੀਤੇ ਜਾਣ ਤੋਂ ਨਾਰਾਜ਼ ਥਾਈਲੈਂਡ ਦੇ ਇਕ ਵਿਅਕਤੀ ਨੇ ਨਵੇਂ ਸਾਲ ਦੀ ਚੜ੍ਹਦੀ ਸਵੇਰ ਨੂੰ ਇਕ ਪਾਰਟੀ ਪ੍ਰੋਗਰਾਮ ਵਿਚ...
ਬੈਂਕਾਂਕ : ਅਪਣੇ ਸਹੁਰਿਆਂ ਵਾਲਿਆਂ ਵੱਲੋ ਬੇਇੱਜ਼ਤ ਕੀਤੇ ਜਾਣ ਤੋਂ ਨਾਰਾਜ਼ ਥਾਈਲੈਂਡ ਦੇ ਇਕ ਵਿਅਕਤੀ ਨੇ ਨਵੇਂ ਸਾਲ ਦੀ ਚੜ੍ਹਦੀ ਸਵੇਰ ਨੂੰ ਇਕ ਪਾਰਟੀ ਪ੍ਰੋਗਰਾਮ ਵਿਚ ਅਪਣੇ ਦੋ ਬੱਚਿਆਂ ਸਮੇਤ ਪਰਵਾਰ ਦੇ ਛੇ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਸੁਸ਼ੀਪ ਸਰਸੰਗ ਅੱਧੀ ਰਾਤ ਨੂੰ ਅਪਣੀ ਪਤਨੀ ਦੇ ਪਰਵਾਰ ਵਾਲਿਆਂ ਦੇ ਨਾਲ ਨਵੇਂ ਸਾਲ ਦੇ ਸਵਾਗਤ ਦਾ ਜਸ਼ਨ ਮਨਾਉਣ ਲਈ ਪਹੁੰਚਿਆ। ਸੁਸ਼ੀਪ ਬਹੁਤ ਨਸ਼ੇ ਵਿਚ ਸੀ ਜਦੋਂ ਉਸ ਨੇ ਇਸ ਘਟਨਾ ਨੂੰ ਅਜ਼ਾਮ ਦਿਤਾ।
Murder Case
ਸੂਤਰਾਂ ਮੁਤਾਬਿਕ ਫੈਟੋ ਪੁਲਿਸ ਦੇ ਲੈਫ਼ਟੀਨੈਂਟ ਕਰਨਲ ਲਾਰਪ ਕੰਪਪਨ ਨੇ ਏਏਐਫ਼ਪੀ ਨੂੰ ਕਿਹਾ, ਸਾਰੇ ਪੀੜਿਤ ਉਸਦੇ ਪਰਵਾਰ ਦੇ ਮੈਂਬਰ ਹਨ। ਇਸ ਵਿਚ ਉਸ ਦਾ ਨੌ ਸਾਲ ਦਾ ਬੇਟਾ ਅਤੇ ਛੇ ਸਾਲ ਦੀ ਬੇਟੀ ਵੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਦਾਮਾਦ ਹੋਣ ਦੇ ਬਾਵਜ਼ੂਦ ਪਤਨੀ ਦੇ ਪਰਵਾਰ ਦੁਆਰਾ ਉਸਦਾ ਸਵਾਗਤ ਨਾ ਕਰਨ ਤੋਂ ਨਾਰਾਜ਼ ਸੀ।