
ਜਿਸ ਦਾ ਰਖਵਾਲਾ ਰੱਬ ਹੁੰਦਾ ਹੈ ਉਸ 'ਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆ ਹੀ ਨਹੀਂ ਸਕਦੀ। ਅਜਿਹੀ ਖ਼ਬਰ ਸੱਚ ਸਾਬਤ ਹੋਕ ਰੂਸ ਤੋਂ ਜਿੱਥੇ 35 ਘੰਟੇ ਮਲਬੇ 'ਚ ...
ਮਾਸਕੋ: ਜਿਸ ਦਾ ਰਖਵਾਲਾ ਰੱਬ ਹੁੰਦਾ ਹੈ ਉਸ 'ਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆ ਹੀ ਨਹੀਂ ਸਕਦੀ। ਅਜਿਹੀ ਖ਼ਬਰ ਸੱਚ ਸਾਬਤ ਹੋਕ ਰੂਸ ਤੋਂ ਜਿੱਥੇ 35 ਘੰਟੇ ਮਲਬੇ 'ਚ ਦਬੇ ਰਹਿਣ ਤੋਂ ਬਾਅਦ ਵੀ ਇਕ 11 ਮਹੀਨੇ ਦਾ ਬੱਚਾ ਸੁਰੱਖਿਅਤ ਬੱਚ ਗਿਆ। ਦੱਸ ਦਈਏ ਕਿ ਇੱਥੇ ਇਕ ਇਮਾਰਤ 'ਚ ਧਮਾਕਾ ਹੋਇਆ ਜਿਸ ਦੇ ਚਲਦੇ ਇਸ ਦਾ ਕੁੱਝ ਹਿੱਸਾ ਡਿੱਗ ਗਿਆ ਅਤੇ ਇਸ ਹਾਦਸੇ 'ਚ ਇਕ ਬੱਚਾ ਮਲਬੇ 'ਚ ਦਬ ਗਿਆ।
ਜਿਸ ਕਰਕੇ ਬੱਚੇ ਦੇ ਪਰਵਾਰ ਦਾ ਕਲੇਜਾ ਮੂੰਹ ਨੂੰ ਆ ਗਿਆ। ਫਿਰ ਆਖਰਕਾਰ ਕੜੀ ਮਸ਼ੱਕਤ ਕਰ ਕਰੀਬ 35 ਘੰਟੇ ਬਾਅਦ ਬੱਚੇ ਨੂੰ ਮਲਬੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਸੋਮਵਾਰ ਨੂੰ ਇਕ 10 ਮੰਜ਼ਿਲਾਂ ਇਮਾਰਤ 'ਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ ਜਿਸ ਨਾਲ 48 ਫਲੈਟ ਨੁਕਸਾਨੇ ਗਏ ਸੀ। ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 36 ਲੋਕ ਲਾਪਤਾ ਹਨ।
Baby pulled alive from tower block rubble
ਰੂਸ ਦੇ ਮੈਗਨੀਟੋਗੋਰਸਕ 'ਚ ਤਾਪਮਾਨ ਕਰੀਬ -17 ਡਿਗਰੀ ਸੈਲਸੀਅਸ ਹੈ। ਬੱਚਾ ਲੰਮੇ ਸਮੇਂ ਤੱਕ ਸਰਦੀ 'ਚ ਮਲਬੇ 'ਚ ਦਬਿਆ ਰਿਹਾ ਜਿਸ ਦੇ ਚਲਦੇ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸਦੇ ਸਿਰ 'ਤੇ ਸੱਟ ਲੱਗ ਗਈ। ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਉਦੋਂ ਤੱਕ ਚਲਦੀਆਂ ਰਹੀਆਂ ਜਦੋਂ ਤੱਕ ਉਸ ਦੇ ਰੋਣ ਦੀ ਅਵਾਜ ਸੁਣਾਈ ਨਹੀਂ ਦਿਤੀ। ਬੱਚੇ ਨੂੰ ਮਲਬੇ ਤੋਂ ਬਾਹਰ ਕੱਢਣੇ ਦੇ ਤੁਰਤ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।
Baby pulled alive from tower block rubble
ਇਕ ਅਧਿਕਾਰੀ ਨੇ ਦੱਸਿਆ ਕਿ ਉਹ ਬੱਚੇ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਅਤੇ ਇਸ ਚਮਤਕਾਰ ਦੇ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਆਖ਼ਿਰਕਾਰ ਇਹ ਚਮਤਕਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਵੇਖਕੇ ਬਚਾਅ ਦਲ ਦੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਹਾਦਸੇ 'ਚ ਬੱਚੇ ਦੀ ਮਾਂ ਵੀ ਸੁਰੱਖਿਅਤ ਹੈ। ਬੱਚੇ ਨੂੰ ਬਚਾਏ ਜਾਣ ਤੋਂ ਬਾਅਦ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਵਿਖਾਈ ਦੇ ਰਿਹਾ ਹੈ ਕਿ ਬੱਚੇ ਨੂੰ ਬਚਾਉਣ ਤੋਂ ਬਾਅਦ ਬਚਾਅ ਦਲ ਦਾ ਕਰਮਚਾਰੀ ਉਸ ਨੂੰ ਕੰਬਲ 'ਚ ਲਪੇਟਦਾ ਹੋਇਆ ਐਂਬੂਲੈਂਸ ਵੱਲ ਭੱਜਦਾ ਹੈ।