ਅਮਰੀਕਾ 'ਚ ਇਕ ਹੋਰ ਅਸਤੀਫਾ, ਰੱਖਿਆ ਵਿਭਾਗ ਦੇ ਮੁੱਖ ਬੁਲਾਰੇ ਨੇ ਦਿਤਾ ਅਸਤੀਫਾ
Published : Jan 2, 2019, 4:33 pm IST
Updated : Jan 2, 2019, 4:33 pm IST
SHARE ARTICLE
  Dana W. White
Dana W. White

ਅਮਰੀਕਾ 'ਚ ਸਿਖਰ ਅਧਿਕਾਰੀਆਂ ਦੇ ਅਸਤੀਫੇ ਦਾ ਦੌਰ ਜਾਰੀ ਹੈ। ਅਮਰੀਕੀ ਰੱਖਿਆ ਵਿਭਾਗ ਦੀ ਸਿਖਰ ਬੁਲਾਰੇ ਡਾਨਾ ਡਬਲੀਊ ਵਹਾਈਟ ਨੇ ਵੀ ਅਪਣੇ ਅਹੁਦੇ ਤੋਂ ਅਸਤੀਫਾ ...

ਵਾਂਸ਼ੀਗਟਨ: ਅਮਰੀਕਾ 'ਚ ਸਿਖਰ ਅਧਿਕਾਰੀਆਂ ਦੇ ਅਸਤੀਫੇ ਦਾ ਦੌਰ ਜਾਰੀ ਹੈ। ਅਮਰੀਕੀ ਰੱਖਿਆ ਵਿਭਾਗ ਦੀ ਸਿਖਰ ਬੁਲਾਰੇ ਡਾਨਾ ਡਬਲੀਊ ਵਹਾਈਟ ਨੇ ਵੀ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ ਨੇ ਰੱਖਿਆ ਸਕੱਤਰ ਜਿਮ ਮੈਟਿਸ ਦੇ ਜਾਣ ਦੇ ਕੁੱਝ ਹੀ ਘੰਟਿਆਂ  ਦੇ ਅੰਦਰ ਅਚਾਨਕ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ। ਹਾਲਾਂਕਿ ਡਾਨਾ ਡਬਲਿਊ ਵਹਾਈਟ 'ਤੇ ਅਪਣੇ ਸਾਥੀਆਂ ਦੇ ਨਾਲ ਮੰਦਾ ਵਰਤਾਅ ਕਰਨ ਦੇ ਇਲਜ਼ਾਮਾਂ ਦੀ ਜਾਂਚ ਚੱਲ ਰਹੀ ਹੈ ਜਿਸ ਦੀ ਸ਼ੁਰੂਆਤ ਮਈ 'ਚ ਹੋਈ ਸੀ।

Donald TrumpDonald Trump

ਹਾਲਾਂਕਿ ਡਾਨਾ ਡਬਲਿਊ ਵਹਾਇਟ ਦੇ ਅਸਤੀਫੇ ਦਾ ਕਾਰਨ ਸਾਫ਼ ਨਹੀਂ ਹੈ। ਡਾਨਾ ਡਬਲਿਊ ਵਹਾਈਟ ਨੇ ਟਵਿਟਰ 'ਤੇ ਕਿਹਾ ਕਿ ਮੈਂ ਸਕੱਤਰ ਜਿਮ ਮੈਟਿਸ, ਅਪਣੇ ਸਾਥੀਆਂ ਅਤੇ ਸਾਰੇ ਨਾਗਰਿਕਾਂ ਦੇ ਉਨ੍ਹਾਂ ਦੇ ਸਮਰਥਨ ਅਤੇ ਉਨ੍ਹਾਂ  ਦੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਿਲੇ ਮੌਕੇ ਦੀ ਸ਼ਾਬਾਸ਼ੀ ਕਰਦੀ ਹਾਂ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ।

  Dana W. WhiteDana W. White

ਰੱਖਿਆ ਵਿਭਾਗ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਦੀਤੀ ਕਿ ਡਾਨਾ ਡਬਲਿਊ ਵਹਾਈਟ ਨੇ ਰੱਖਿਆ ਸਕੱਤਰ ਦੇ ਲੋਕਸੰਪਰਕ 'ਚ ਬਤੋਰ ਸਹਾਇਕ ਦੇ ਅਹੁਦੇ ਤੋਂ ਅਸਤੀਫਾ  ਦੇ ਦਿਤਾ ਹੈ। ਪੇਂਟਾਗਨ ਦੇ ਮੁਤਾਬਕ, ਵਹਾਈਟ ਦੀ ਥਾਂ ਚਾਰਲਸ ਈ.ਸਮਰਸ ਜੂਨਿਅਰ ਨੂੰ ਰੱਖਿਆ ਸਕੱਤਰ ਦੇ ਸਹਾਇਕ ਦੇ ਰੂਪ 'ਚ ਬਦਲੇ ਦੀ ਨਿਯੁਕਤੀ ਕੀਤੀ ਗਈ ਹੈ।

Donald TrumpDonald Trump

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਕੰਮ ਨੂੰ ਲੈ ਕੇ ਵਿਵਾਦ ਹੋਣ 'ਤੇ ਜਿਮ ਮੈਟਿਸ ਨੇ ਵੀ ਅਸਤੀਫਾ ਦੇ ਦਿਤਾ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੀ ਥਾਂ ਪੈਟਰਿਕ ਸ਼ਾਨਹਾਨ ਨੂੰ ਕਾਰਜਕਾਰੀ ਰੱਖਿਆ ਸਕੱਤਰ ਬਣਾਇਆ ਗਿਆ ਹੈ। ਪੈਟਰਿਕ ਬੋਇੰਗ ਦੇ ਸਾਬਕਾ ਕਾਰਜਕਾਰੀ ਅਤੇ ਪੇਂਟਾਗਨ 'ਚ ਨੰਬਰ ਦੋ ਦੀ ਹੈਸਿਅਤ 'ਚ ਹੈ। ਪਿਛਲੇ ਸਾਲ ਦਸੰਬਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਰੀਆ 'ਚ ਲੜਾਈ ਖਤਮ ਕਰਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ਾਸਨ 'ਚ ਹਲਚਲ ਮੱਚ ਗਈ ਅਤੇ ਫੈਸਲੇ ਦੇ ਵਿਰੋਧ 'ਚ ਰੱਖਿਆ ਮੰਤਰੀ ਜਿਮ ਮੈਟਿਸ ਨੇ ਅਪਣੇ ਅਹੁਦੇ ਤੋਂ ਅਸਤੀਫਾ  ਦੇ ਦਿਤਾ ਸੀ।

ਮੈਟਿਸ ਵਿੱਚ ਰਾਸ਼ਟਰਪਤੀ ਟਰੰਪ ਨੂੰ ਲਿਖੀ ਆਪਣਾ ਖ਼ਤ ਵਿੱਚ ਕਿਹਾ ਸੀ , ਤੁਹਾਡੇ ਕੋਲ ਇਹ ਚਵਾਇਸ ਹੈ ਕਿ ਤੁਸੀ ਉਸਨੂੰ ਰਕਸ਼ਾ ਮੰਤਰੀ  ਰੱਖੋ , ਜਿਸਦੇ ਵਿਚਾਰ ਤੁਹਾਨੂੰ ਮਿਲਦੇ ਹੋਣ ਇਸ ਲਈ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement