ਦੱਖਣੀ ਮੈਕਸੀਕਨ ਸੂਬੇ ਗੁਰੇਰੋ ਦੇ ਸ਼ਹਿਰ ਸੈਨ ਮਾਰਕੋਸ ਨੇੜੇ ਸੀ ਭੂਚਾਲ ਦਾ ਕੇਂਦਰ
ਮੈਕਸੀਕੋ: ਦੱਖਣੀ ਅਮਰੀਕੀ ਦੇਸ਼ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਵਿੱਚ ਸ਼ੁੱਕਰਵਾਰ ਨੂੰ ਇੱਕ ਤੇਜ਼ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਸੇਵਾ ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.5 ਮਾਪੀ ਗਈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਦੋਂ ਭੂਚਾਲ ਆਇਆ ਅਤੇ ਇਸ ਨੂੰ ਰੋਕਣਾ ਪਿਆ।
ਰਾਸ਼ਟਰੀ ਭੂਚਾਲ ਵਿਗਿਆਨ ਸੇਵਾ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਦੱਖਣੀ ਮੈਕਸੀਕਨ ਸੂਬੇ ਗੁਰੇਰੋ ਦੇ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਸੀ, ਜੋ ਕਿ ਪ੍ਰਸ਼ਾਂਤ ਮਹਾਸਾਗਰ ਤੱਟ 'ਤੇ ਅਕਾਪੁਲਕੋ ਰਿਜ਼ੋਰਟ ਦੇ ਨੇੜੇ ਹੈ। ਇਹ ਭੂਚਾਲ ਧਰਤੀ ਤੋਂ 40 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
