Canada 'ਚ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ ਪੰਜਾਬੀ ਕੈਬ ਡਰਾਈਵਰ
Published : Jan 2, 2026, 4:05 pm IST
Updated : Jan 2, 2026, 4:05 pm IST
SHARE ARTICLE
ਹਰਦੀਪ ਸਿੰਘ ਤੂਰ
ਹਰਦੀਪ ਸਿੰਘ ਤੂਰ

ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਦੋ ਲੋਕਾਂ ਨੂੰ ਅਪਣੀ ਟੈਕਸੀ 'ਚ ਬਿਠਾਇਆ ਅਤੇ ਤਿੰਨ ਲੋਕਾਂ ਨੂੰ ਬਾਹਰ ਉਤਾਰਿਆ : ਹਰਦੀਪ ਸਿੰਘ ਤੂਰ

ਟੋਰਾਂਟੋ : ਕੈਨੇਡਾ ’ਚ ਪੰਜਾਬੀ ਮੂਲ ਦਾ ਇਕ ਕੈਬ ਡਰਾਈਵਰ ਇਕ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ। ਸਥਾਨਕ ਮੀਡੀਆ ਦੀ ਇਕ ਖ਼ਬਰ ਅਨੁਸਾਰ, ਕੈਲਗਰੀ ’ਚ ਕੈਬ ਦਾ ਕੰਮ ਕਰਨ ਵਾਲੇ ਪੰਜਾਬੀ ਡਰਾਈਵਰ ਦੀ ਕਾਰ ’ਚ ਕੜਾਕੇ ਦੀ ਠੰਢ ਵਾਲੀ ਰਾਤ ਦੌਰਾਨ ਅਪਣੇ ਪਾਰਟਨਰ ਨਾਲ ਸਵਾਰ ਔਰਤ ਗਰਭਵਤੀ ਸੀ ਜਿਸ ਨੇ ਕਾਰ ’ਚ ਹੀ ਬੱਚੇ ਨੂੰ ਜਨਮ ਦੇ ਦਿਤਾ। ਅਜਿਹੇ ਹਾਲਾਤ ’ਚ ਡਰਾਈਵਰ ਜੋੜੇ ਲਈ ਮਸੀਹਾ ਬਣ ਕੇ ਉਭਰਿਆ ਅਤੇ ਉਸ ਨੇ ਬਰਫ਼ ਨਾਲ ਭਰੀਆਂ ਫਿਸਲਵੀਆਂ ਸੜਕਾਂ ਨਾਲ ਭਰੇ ਮੁਸ਼ਕਲ ਹਾਲਾਤ ’ਚ ਤਿੰਨਾਂ ਨੂੰ ਰਾਜ਼ੀ ਖੁਸ਼ੀ ਹਸਪਤਾਲ ਪਹੁੰਚਾਇਆ। 

‘ਗਲੋਬਲ ਨਿਊਜ਼’ ਦੀ ਖ਼ਬਰ ਅਨੁਸਾਰ ਕੈਲਗਰੀ ਦੇ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਨੂੰ ਪਿਛਲੇ ਸਨਿਚਰਵਾਰ ਦੇਰ ਰਾਤ ਨੂੰ ਇਕ ਐਮਰਜੈਂਸੀ ਫ਼ੋਨ ਕਾਲ ਆਈ। ਫ਼ੋਨ ਕਰਨ ਵਾਲੇ ਨੇ ਦਸਿਆ ਕਿ ਉਨ੍ਹਾਂ ਨੇ ਹਸਪਤਾਲ ਜਾਣਾ ਹੈ। ਬਾਅਦ ’ਚ ਉਸ ਨੂੰ ਪਤਾ ਲਗਿਆ ਕਿ ਔਰਤ ਗਰਭਵਤੀ ਸੀ ਅਤੇ ਉਹ ਛੇਤੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਸੀ। ਸੀ.ਟੀ.ਵੀ. ਨੇ ਵੀਰਵਾਰ ਨੂੰ ਤੂਰ ਦੇ ਹਵਾਲੇ ਨਾਲ ਅਪਣੀ ਖ਼ਬਰ ’ਚ ਦਸਿਆ, ‘‘ਇਕ ਗਰਭਵਤੀ ਔਰਤ ਸੀ ਅਤੇ ਉਸ ਨਾਲ ਮੌਜੂਦ ਵਿਅਕਤੀ ਉਸ ਨੂੰ ਟੈਕਸੀ ਵਿਚ ਬਿਠਾਉਣ ’ਚ ਮਦਦ ਕਰ ਰਿਹਾ ਸੀ। ਉਹ ਦਰਦ ’ਚ ਸੀ।’’ ਤੂਰ ਨੇ ਜੋੜੇ ਨੂੰ ਪ੍ਰੇਸ਼ਾਨ ਵੇਖ ਕੇ ਸਥਿਤੀ ਦੀ ਗੰਭੀਰਤਾ ਨੂੰ ਤੁਰਤ ਭਾਂਪ ਲਿਆ। ਤੂਰ ਨੇ ਸੀ.ਟੀ.ਵੀ. ਨੂੰ ਦਸਿਆ, ‘‘ਮੈਂ ਮਨ ’ਚ ਸੋਚਿਆ ਕਿ ਮੈਨੂੰ ਐਂਬੂਲੈਂਸ ਸੱਦਣੀ ਚਾਹੀਦੀ ਹੈ ਪਰ ਮੌਸਮ ਨੂੰ ਵੇਖਦਿਆਂ ਮੈਂ ਸੋਚਿਆ ਕਿ ਸ਼ਾਇਦ ਇਹ ਸਹੀ ਫ਼ੈਸਲਾ ਨਹੀਂ ਹੋਵੇਗਾ।’’ 

ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਚਿਹਰਿਆਂ ਤੋਂ ਲਗ ਰਿਹਾ ਸੀ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ... ਇਸ ਲਈ ਮੈਂ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ।’’ ਤੂਰ ਲਈ ਹਸਪਤਾਲ ਤਕ 30 ਮਿੰਟਾਂ ਦਾ ਸਫ਼ਰ ਹੁਣ ਤਕ ਦਾ ਸਭ ਤੋਂ ਲੰਮਾ ਸਫ਼ਰ ਸੀ। ‘ਗਲੋਬਲ ਨਿਊਜ਼’ ਦੀ ਖ਼ਬਰ ਅਨੁਸਾਰ ਤੂਰ ਨੇ ਕਿਹਾ ਕਿ ਸਿਫ਼ਰ ਤੋਂ ਕਰੀਬ 23 ਡਿਗਰੀ ਹੇਠਾਂ ਤਾਪਮਾਨ, ਤੂਫ਼ਾਨੀ ਮੌਸਮ ਅਤੇ ਫਿਸਲਣ ਭਰੀਆਂ ਸੜਕਾਂ ਨੂੰ ਪਾਰ ਕਰਦਿਆਂ ਉਸ ਦਾ ਇਕੋ-ਇਕ ਟੀਚਾ ਜੋੜੇ ਨੂੰ ਜਲਦ ਤੋਂ ਜਲਦ ਅਤੇ ਸੁਰੱਖਿਅਤ ਹਸਪਤਾਲ ਤਕ ਪਹੁੰਚਾਉਣਾ ਸੀ। 

ਹਾਲਾਂਕਿ ਔਰਤ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਟੈਕਸੀ ਦੀ ਪਿਛਲੀ ਸੀਟ ਉਤੇ ਬੱਚੇ ਨੂੰ ਜਨਮ ਦੇ ਦਿਤਾ ਸੀ। ਤੂਰ ਨੇ ਕਿਹਾ, ‘‘ਮੈਂ ਰੁਕਿਆ ਨਹੀਂ... ਅਤੇ ਮੈਂ ਬਸ ਸੋਚ ਰਿਹਾ ਸੀ ਕਿ ਉਨ੍ਹਾਂ ਨੂੰ ਜਿੰਨੀ ਛੇਤੀ ਹੋ ਸਕੇ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਕਿ ਉਨ੍ਹਾਂ ਨੂੰ ਇਲਾਜ ’ਚ ਮਦਦ ਮਿਲ ਸਕੇ।’’ 

ਜਿਉਂ ਹੀ ਉਹ ਹਸਪਤਾਲ ਪਹੁੰਚੇ, ਹਸਪਤਾਲ ਦੇ ਮੁਲਾਜ਼ਮ ਤੁਰਤ ਬਾਹਰ ਆਏ ਅਤੇ ਜੋੜੇ ਤੇ ਨਵਜੰਮੇ ਬੱਚੇ ਦੀ ਮਦਦ ਕੀਤੀ। ਤੂਰ ਨੇ ਕਿਹਾ ਕਿ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਚਾਰ ਸਾਲ ਤੋਂ ਟੈਕਸੀ ਚਲਾ ਰਹੇ ਤੂਰ ਨੇ ਕਿਹਾ, ‘‘ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਦੋ ਲੋਕਾਂ ਨੂੰ ਅਪਣੀ ਟੈਕਸੀ ’ਚ ਬਿਠਾਇਆ ਅਤੇ ਤਿੰਨ ਲੋਕਾਂ ਨੂੰ ਬਾਹਰ ਉਤਾਰਿਆ।’’ ਉਨ੍ਹਾਂ ਨੇ ਇਸ ਨੂੰ ਇਕ ਮਾਣ ਦਾ ਪਲ ਦਸਿਆ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement