
ਖਾਣ ਪੀਣ ਤੋਂ ਲੈ ਕੇ ਰਹਿਣ ਦਾ ਪ੍ਰਬੰਧ ਮੁਫ਼ਤ
ਕੀਵ - ਯੂਕਰੇਨ ਨੇ ਉਨ੍ਹਾਂ ਵਿਦੇਸ਼ੀਆਂ ਲਈ ਵੀਜ਼ਾ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਜੋ ਯੂਕਰੇਨ ਵਿਚ ਰਹਿ ਕੇ ਰੂਸ ਦੇ ਵਿਰੁੱਧ ਲੜਨਾ ਚਾਹੁੰਦੇ ਹਨ ਜੇ ਰੂਸ ਯੂਕਰੇਨ 'ਤੇ ਹਮਲਾ ਕਰਨਾ ਜਾਰੀ ਰੱਖਦੇ ਹਨ। ਇੰਨਾ ਹੀ ਨਹੀਂ ਦੇਸ਼ ਵਿਚ ਆਉਣ ਵਾਲੇ ਲੋਕਾਂ ਲਈ ਸਰਕਾਰ ਰਹਿਣ ਤੇ ਖਾਣ ਦਾ ਪ੍ਰਬੰਧ ਵੀ ਕਰੇਗੀ ਅਤੇ ਹਥਿਆਰ ਵੀ ਮੁਹੱਹੀਆ ਕਰਵਾਏਗੀ। ਇਸ ਲਈ ਯੂਕਰੇਨ ਜਾਣ ਦੇ ਇਛੁੱਕ ਲੋਕਾਂ ਨੂੰ ਸਿਰਫ ਯੂਕਰੇਨ ਦੀ ਅੰਬੈਸੀ ਨੂੰ ਫੋਨ ਕਰਨਾ ਹੈ ਤੇ ਬਾਕੀ ਕੰਮ ਸਰਕਾਰ ਦਾ ਹੈ। ਪਰ ਇਹ ਸ਼ਰਤ ਉਨ੍ਹਾਂ ਵਿਦੇਸ਼ੀ ਲੋਕਾਂ ਲਈ ਰੂਸ ਨਾਲ ਲੜਨ ਲਈ ਯੂਕਰੇਨ ਵਿੱਚ ਆਉਣਾ ਚਾਹੁੰਦੇ ਹਨ। ਰੂਸ ਦੇ ਲੋਕਾਂ ਲਈ ਇਹ ਛੋਟ ਲਾਗੂ ਨਹੀਂ ਹੈ।
Ukraine
ਯੂਕਰੇਨ ਦੇ ਰਾਸ਼ਟਰਪਤੀ ਦੀ ਵੈੱਬਸਾਈਟ 'ਤੇ ਇਕ ਬਿਆਨ ਦੇ ਅਨੁਸਾਰ, "ਕੋਈ ਵੀ ਵਿਅਕਤੀ ਜੋ ਯੂਕਰੇਨ, ਯੂਰਪ ਅਤੇ ਦੁਨੀਆ ਦੀ ਰੱਖਿਆ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਬਿਨ੍ਹਾਂ ਵੀਜ਼ੇ ਤੋਂ ਦੇਸ਼ ਵਿਚ ਆ ਸਕਦਾ ਹੈ ਅਤੇ ਰੂਸੀ ਯੁੱਧ ਅਪਰਾਧੀਆਂ ਦੇ ਵਿਰੁੱਧ ਯੂਕਰੇਨੀਆਂ ਦੇ ਨਾਲ ਰਹਿ ਕੇ ਲੜ ਸਕਦੇ ਹਨ।
ਯੂਕਰੇਨ ਵਿਚ ਸ਼ਾਮਲ ਹੋਣ ਲਈ ਉਹਨਾਂ ਨੂੰ ਫੌਜੀ ਤਜ਼ਰਬੇ ਦਾ ਵੇਰਵਾ ਦੇਣਾ ਪਵੇਗਾ ਅਤੇ ਉਹਨਾਂ ਨੂੰ ਅਪਣੇ ਨਾਲ ਇੱਕ ਹੈਲਮੇਟ ਅਤੇ ਬਾਡੀ ਆਰਮਰ ਸਮੇਤ ਆਪਣੀ ਨਿੱਜੀ ਸੁਰੱਖਿਆ ਲਈ ਕੁੱਝ ਚੀਜ਼ਾਂ ਲਿਆਉਣ ਲਈ ਵੀ ਕਿਹਾ ਗਿਆ ਹੈ।
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੁਆਰਾ ਦਸਤਖ਼ਤ ਕੀਤੇ ਗਏ ਫ਼ਰਮਾਨ ਮੰਗਲਵਾਰ ਤੋਂ ਲਾਗੂ ਹੁੰਦੇ ਹਨ ਅਤੇ ਜਦੋਂ ਤੱਕ ਮਾਰਸ਼ਲ ਲਾਅ ਲਾਗੂ ਰਹੇਗਾ ਉਦੋਂ ਤੱਕ ਇਹੀ ਪ੍ਰਭਾਵ ਲਾਗੂ ਰਹੇਗਾ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਘੱਟੋ-ਘੱਟ 102 ਨਾਗਰਿਕ ਮਾਰੇ ਗਏ ਹਨ ਅਤੇ ਸੈਂਕੜੇ ਜ਼ਖਮੀ ਹੋਏ ਹਨ, ਚੇਤਾਵਨੀ ਦਿੱਤੀ ਹੈ ਕਿ ਇਹ ਅੰਕੜਾ ਸ਼ਾਇਦ ਬਹੁਤ ਘੱਟ ਗਿਣਤੀ ਹੈ। ਸੰਯੁਕਤ ਰਾਸ਼ਟਰ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਡੇਢ ਲੱਖ ਤੋਂ ਵੱਧ ਲੋਕ ਦੇਸ਼ ਛੱਡ ਕੇ ਭੱਜ ਗਏ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪੋਲੈਂਡ, ਰੋਮਾਨੀਆ ਅਤੇ ਹੰਗਰੀ ਜਾ ਰਹੇ ਹਨ।