
ਉਤਰੀ ਅਮਰੀਕੀ ਏਰੋਸਪੇਸ ਡਿਫ਼ੈਂਸ ਕਮਾਂਡ ਨੇ ਐਫ਼-16 ਲੜਾਕੂ ਜਹਾਜ਼ ਭੇਜੇ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਵਿਚ ਲਾਪਰਵਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਸਿਵਲੀਅਨ ਜਹਾਜ਼ਾਂ ਨੇ ਕਥਿਤ ਤੌਰ ’ਤੇ ਟਰੰਪ ਦੇ ਫ਼ਲੋਰੀਡਾ ਵਿਚ ਮਾਰ-ਏ-ਲਾਗੋ ਰਿਜ਼ੋਰਟ ਦੇ ਉਪਰ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਉਤਰੀ ਅਮਰੀਕੀ ਏਰੋਸਪੇਸ ਡਿਫ਼ੈਂਸ ਕਮਾਂਡ ਨੇ ਐਫ਼-16 ਲੜਾਕੂ ਜਹਾਜ਼ ਭੇਜੇ। ਰਿਪੋਰਟ ਅਨੁਸਾਰ ਐਫ਼-16 ਲੜਾਕੂ ਜਹਾਜ਼ਾਂ ਨੇ ਫ਼ਲੇਅਰਜ਼ ਤਾਇਨਾਤ ਕੀਤੇ ਅਤੇ ਤਿੰਨ ਨਾਗਰਿਕ ਜਹਾਜ਼ਾਂ ਨੂੰ ਇਲਾਕੇ ਤੋਂ ਬਾਹਰ ਕਢਿਆ।
ਰਿਪੋਰਟ ਅਨੁਸਾਰ ਹਵਾਈ ਖੇਤਰ ਦੀ ਉਲੰਘਣਾ ਸਵੇਰੇ 11:05 ਵਜੇ, ਦੁਪਹਿਰ 12:10 ਵਜੇ ਅਤੇ ਦੁਪਹਿਰ 12:50 ਵਜੇ ਹੋਈ। ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਸੀ ਕਿ ਤਿੰਨ ਜਹਾਜ਼ ਪਾਮ ਬੀਚ ਦੇ ਹਵਾਈ ਖੇਤਰ ਵਿਚ ਕਿਉਂ ਉੱਡੇ। ਹਾਲ ਹੀ ਦੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ।