ਜਦੋਂ ਅਧਿਆਪਕ ਵਲੋਂ 23 ਮਾਸੂਮ ਬੱਚਿਆਂ ਨੂੰ ਦਿੱਤਾ ਗਿਆ ਜ਼ਹਿਰ
Published : Apr 2, 2019, 5:20 pm IST
Updated : Apr 2, 2019, 5:21 pm IST
SHARE ARTICLE
When the teacher gave poison to 23 innocent children,
When the teacher gave poison to 23 innocent children,

ਬੱਚਿਆਂ ਨੂੰ ਭੋਜਨ 'ਚ ਜ਼ਹਿਰੀਲਾ ਸੋਡੀਅਮ ਨਾਈਟਰੇਟ ਦਿੱਤਾ

ਚੀਨ ਵਿਚ ਇੱਕ ਅਧਿਆਪਕ ਵਲੋਂ 23 ਬੱਚਿਆਂ ਨੂੰ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੱਧ ਚੀਨ ਦੇ ਹੇਨਾਨ ਸੂਬੇ ਵਿਚ ਵਾਪਰੀ ਹੈ। ਇੱਥੇ ਇੱਕ ਕਿੰਡਰ ਗਾਰਡਨ ਅਧਿਆਪਕ ਨੇ 23 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਵਾਂਗ ਨਾਮੀ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਮੁੱਢਲੀ ਜਾਂਚ ਮੁਤਾਬਕ ਵਾਂਗ ਨੇ ਬੱਚਿਆਂ ਨੂੰ ਭੋਜਨ 'ਚ ਜ਼ਹਿਰੀਲਾ ਸੋਡੀਅਮ ਨਾਈਟਰੇਟ ਦਿੱਤਾ ਸੀ।

ਭੋਜਨ ਖਾਣ ਮਗਰੋਂ ਕਈ ਬੱਚੇ ਉਲਟੀਆਂ ਕਰਨ ਲੱਗ ਪਏ ਅਤੇ ਕਈ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ ਕਿ ਵਧੇਰੇ ਬੱਚਿਆਂ ਨੂੰ ਛੁੱਟੀ ਮਿਲ ਗਈ ਹੈ। ਦੱਸਿਆ ਗਿਆ ਹੈ ਕਿ ਸੋਡੀਅਮ ਨਾਈਟਰੇਟ ਮੀਟ ਅਤੇ ਮੱਛੀ ਉਤਪਾਦਾਂ 'ਚ ਵਰਤਿਆ ਜਾਣ ਵਾਲਾ ਭੋਜਨ ਪਦਾਰਥ ਹੈ। ਜੇਕਰ ਇਸ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਅਧਿਆਪਕ ਨੇ ਬੱਚਿਆਂ ਨੂੰ ਜ਼ਹਿਰ ਕਿਉਂ ਦਿੱਤਾ ਇਸ ਬਾਰੇ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਆਰੋਪੀ ਅਧਿਆਪਕ ਫਿਲਹਾਲ ਪੁਲਿਸ ਦੀ ਹਿਰਾਸਤ ਵਿਚ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement