
ਕਈ ਜ਼ਖਮੀ, ਵੱਡੀ ਗਿਣਤੀ ਵਿਚ ਨੁਕਸਾਨੇ ਗਏ ਘਰ
ਵਾਸ਼ਿੰਗਟਨ : ਅਮਰੀਕਾ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਏ ਖ਼ਤਰਨਾਕ ਤੂਫ਼ਾਨ ਕਾਰਨ 26 ਲੋਕਾਂ ਦੀ ਜਾਨ ਚਲੀ ਗਈ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਅਮਰੀਕਾ ਦੇ ਦੱਖਣੀ ਅਤੇ ਮੱਧ ਪੱਛਮੀ ਦੇ ਕਈ ਰਾਜਾਂ ਵਿਚ ਐਮਰਜੈਂਸੀ ਲਗਾਉਣੀ ਪਈ।
ਪੜ੍ਹੋ ਪੂਰੀ ਖ਼ਬਰ : ਹਰਿਆਣਾ ਸਕੱਤਰੇਤ ਦੇ CISF ਕੈਂਪਸ ਵਿੱਚ ਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਸੱਤ ਰਾਜਾਂ ਵਿੱਚ 60 ਤੂਫ਼ਾਨ ਆਏ, ਜਿਸ ਕਾਰਨ 8 ਰਾਜਾਂ ਵਿੱਚ ਖ਼ਤਰਨਾਕ ਤਬਾਹੀ ਹੋਈ। ਇਸ ਨਾਲ 8 ਕਰੋੜ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ। ਅਰਕਨਸਾਸ ਵਿੱਚ ਇੱਕ ਖ਼ਤਰਨਾਕ ਤੂਫ਼ਾਨ ਨੇ ਇੱਕ ਸਕੂਲ ਦੀ ਛੱਤ ਨੂੰ ਉਡਾ ਦਿੱਤਾ।
ਜਾਣਕਾਰੀ ਅਨੁਸਾਰ ਜਿਥੋਂ ਵੀ ਇਹ ਤੂਫ਼ਾਨ ਲੰਘਿਆ, ਆਪਣੇ ਪਿੱਛੇ ਤਬਾਹੀ ਹੀ ਛੱਡ ਕੇ ਗਿਆ। ਵੱਡੇ-ਵੱਡੇ ਦਰੱਖਤ ਉੱਖੜ ਕੇ ਜ਼ਮੀਨ 'ਤੇ ਡਿੱਗ ਗਏ ਅਤੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ। ਅਰਕਨਸਾਸ ਵਿੱਚ 2,600 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸ਼ਨੀਵਾਰ ਦੁਪਹਿਰ ਤੱਕ 34 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਚੁੱਕੀ ਸੀ।