
'Batman' Val Kilmer: ਕਿਲਮਰ ਦੀ ਧੀ ਨੇ ਦਿਤੀ ਜਾਣਕਾਰੀ ਦੇਹਾਂਤ ਦੀ ਜਾਣਕਾਰੀ
'Batman' Val Kilmer: ‘ਟੌਪ ਗਨ’ ਵਿੱਚ ਆਈਸਮੈਨ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦੇ ਪਸੰਦੀਦਾ ਬਣੇ ਵਾਲ ਕਿਲਮਰ ਦਾ ਦੇਹਾਂਤ ਹੋ ਗਿਆ ਹੈ। ਉਹ 65 ਸਾਲਾਂ ਦੇ ਸਨ। ਇਸ ਅਦਾਕਾਰ ਨੇ ‘ਬੈਟਮੈਨ ਫਾਰਐਵਰ’ ਵਿੱਚ ਬੈਟਮੈਨ ਦੀ ਭੂਮਿਕਾ ਨਿਭਾਈ ਸੀ ਅਤੇ ‘ਦ ਡੋਰਸ’ ’ਚ ਜਿਮ ਮੌਰੀਸਨ ਦੇ ਕਿਰਦਾਰ ’ਚ ਜਾਨ ਪਾਈ ਸੀ।
ਕਿਲਮਰ ਦੀ ਧੀ ਮਰਸੀਡੀਜ਼ ਕਿਲਮਰ ਨੇ ਐਸੋਸੀਏਟਿਡ ਪ੍ਰੈਸ (ਏਪੀ) ਨੂੰ ਭੇਜੇ ਇੱਕ ਈਮੇਲ ਵਿੱਚ ਕਿਹਾ ਕਿ ਉਨ੍ਹਾਂ ਦਾ ਮੰਗਲਵਾਰ ਰਾਤ ਲਾਸ ਏਂਜਲਸ ਵਿੱਚ ਦੇਹਾਂਤ ਹੋ ਗਿਆ। ਇਸ ਦੌਰਾਨ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਉਨ੍ਹਾਂ ਦੇ ਨਾਲ ਸਨ। ਕਿਲਮਰ ਨਮੂਨੀਆ ਤੋਂ ਪੀੜਤ ਸੀ। 2014 ਵਿੱਚ ਗਲੇ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਹ ਠੀਕ ਹੋ ਗਏ ਸਨ ।
ਉਸਨੇ 1984 ਵਿੱਚ ਜਾਸੂਸੀ ਫ਼ਿਲਮ ’ਟੌਪ ਸੀਕ੍ਰੇਟ’ ਨਾਲ ਸ਼ੁਰੂਆਤ ਕੀਤੀ, ਉਸ ਤੋਂ ਬਾਅਦ 1985 ਵਿੱਚ ਕਾਮੇਡੀ ਫ਼ਿਲਮ ‘ਰੀਅਲ ਜੀਨੀਅਸ’ ਆਈ। ਕਿਲਮਰ ਨੇ ਬਾਅਦ ਵਿੱਚ ‘ਮੈਕਗ੍ਰੂਬਰ’ ਅਤੇ ‘ਕਿਸ ਕਿਸ ਬੈਂਗ ਬੈਂਗ’ ਵਰਗੀਆਂ ਫ਼ਿਲਮਾਂ ਵਿੱਚ ਆਪਣਾ ਕਾਮੇਡੀ ਹੁਨਰ ਦਿਖਾਇਆ। 1990 ਦੇ ਦਹਾਕੇ ਦੇ ਸ਼ੁਰੂ ਵਿੱਚ ਉਸਦਾ ਫ਼ਿਲਮੀ ਕਰੀਅਰ ਆਪਣੇ ਸਿਖਰ ’ਤੇ ਸੀ ਅਤੇ ਉਸਨੇ ਆਪਣੇ ਆਪ ਨੂੰ ਇੱਕ ਮਨਮੋਹਕ ਨਾਇਕ ਵਜੋਂ ਸਥਾਪਿਤ ਕੀਤਾ। ਕਿਲਮਰ ਦੇ ਦੋ ਬੱਚੇ ਹਨ, ਮਰਸੀਡੀਜ਼ ਅਤੇ ਜੈਕ।
(For more news apart from Hollywood Latest News, stay tuned to Rozana Spokesman)