
ਕਿਸ਼ਤੀਆਂ ਦੇ ਰਾਹੀਂ ਉਥੇ ਤਕ ਪਹੁੰਚਿਆ ਜਾਵੇਗਾ
ਕੈਨੇਡਾ: ਅਗਰ ਸਬ ਕੁਝ ਠੀਕ ਠਾਕ ਰਿਹਾ ਤਾ ਕੈਨੇਡਾ ਵਾਸੀ ਹੁਣ ਕੁਝ ਚਿਰ ਦਾ ਸਫ਼ਰ ਕਰਕੇ ਪਹੁੰਚ ਸਕਣਗੇ ਫਰੈਂਚ ਟਾਪੂ ਸੈਂਟ-ਪਿਅਰੇ-ਮਿਕਿਊਲਨ ਤੇ ਜੋ ਕਿ ਨਿਊਫਾਊਂਡਲੈਂਡ ਦੇ ਦੱਖਣੀ ਤੱਟ ਤੇ ਹੈ। ਉੱਤਰੀ ਅਮਰੀਕਾ ਦੇ ਲੋਕ ਇਥੇ ਯੂਰੋਪ ਵਰਗੇ ਨਜ਼ਾਰਿਆਂ ਦਾ ਆਨੰਦ ਮਾਣ ਸਕਣਗੇ। ਦਰਅਸਲ ਨਿਊਫਾਊਂਡਲੈਂਡ ਦੇ ਫ਼ਾਰਚਿਉਨ ਤੋਂ ਕਿਸ਼ਤੀਆਂ ਦੇ ਰਾਹੀਂ ਉਥੇ ਤਕ ਪਹੁੰਚਿਆ ਜਾਵੇਗਾ। ਇਹ ਕਿਸ਼ਤੀਆਂ 15 ਕਾਰਾਂ ਸਣੇ 200 ਯਾਤਰੀਆਂ ਨੂੰ ਆਪਣੇ ਨਾਲ ਲੈਕੇ ਜਾ ਸਕਦੀਆਂ ਹਨ।
ਫ਼ਾਰਚਿਉਨ ਦੇ ਮੇਅਰ ਚਾਰਲਸ ਪੇਨਵੈੱਲ ਨੇ ਇਸ ਨੂੰ ਫਰਾਂਸ ਦਾ ਛੋਟਾ ਰੂਪ ਦੱਸਿਆ। ਓਹਨਾ ਕਿਹਾ ਕਿ ਓਥੇ ਭਾਸ਼ਾ ਦਾ ਥੋੜਾ ਮੋਟਾ ਫਰਕ ਜ਼ਰੂਰ ਹੈ ਪਰ ਓਥੇ ਦਾ ਖਾਣਾ ਫਰਾਂਸ ਦੇ ਪਾਰੰਪਰਿਕ ਖਾਣੇ ਵਰਗਾ ਹੀ ਹੈ। ਉਨ੍ਹਾਂ ਦੱਸਿਆ ਕਿ ਇਹ ਹੋਨੋਲੂਲੂ ਦੇ ਆਕਾਰ ਦਾ ਹੈ ਅਤੇ ਇਥੇ ਤਕਰੀਬਨ 6000 ਫਰਾਂਸ ਦੇ ਨਾਗਰਿਕ ਰਹਿੰਦੇ ਹਨ। ਇਹ ਦਵੀਪ ਸੰਨ 1815 ਵਿਚ ਫਰਾਂਸ ਨੂੰ ਵਾਪਿਸ ਦੇ ਦਿੱਤੋ ਗਿਆ ਸੀ। ਫਰਾਂਸ ਦੀ ਸਰਕਾਰ ਇਥੇ ਦੇ ਲੋਕਾਂ ਨੂੰ ਹੁਣ ਭਾਰੀ ਸਬਸਿਡੀ ਵੀ ਦਿੰਦੀ ਹੈ