
ਇਰ ਦੱਖਣ ਏਸ਼ੀਆ ਵਿਚ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ: ਅਮਰੀਕਾ
ਸੰਯੁਕਤ ਰਾਸ਼ਟਰ/ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਧਾਨ ਡਿਆਨ ਤ੍ਰਿਆਨਸਿਆ ਡਜ਼ਾਨੀ ਨੇ ਕਿਹਾ ਹੈ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨ ਕੀਤੇ ਜਾਣ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਪਾਬੰਦੀ ਕਮੇਟੀ ਦੇ ਅਕਸ ਦੀ ਰਖਿਆ ਹੋਈ ਹੈ। ਸੰਯੁਕਤ ਰਾਸ਼ਟਰ ਵਿਚ ਇੰਡੋਨੇਸ਼ੀਆ ਦੇ ਸਥਾਈ ਪ੍ਰਤੀਨਿਧੀ ਡਿਆਨ ਇਕ ਮਈ ਤੋਂ 15 ਮੈਂਬਰੀ ਸੁਰੱਖਿਆ ਕੌਂਸਲ ਦੇ ਪ੍ਰਧਾਨ ਬਣੇ ਹਨ।
Dian Triansyah Djani
ਉਨ੍ਹਾਂ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨ ਕਰਨ 'ਤੇ ਕਮੇਟੀ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਧਾਨ ਦਾ ਕੰਮ ਨਹੀਂ ਹੈ ਬਲਕਿ ਇਹ ਕਮੇਟੀ ਦੇ ਸਾਰੇ ਮੈਂਬਰਾਂ ਦਾ ਕੰਮ ਹੈ ਜੋ ਅਜ਼ਹਰ ਦੇ ਮੁੱਦੇ 'ਤੇ ਲਗਾਤਾਰ ਕੰਮ ਕਰ ਰਹੇ ਸਨ ਪਰ ਜ਼ਿਆਦਾ ਅਹਿਮ ਇਹ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਅਕਸ ਨੂੰ ਬਚਾਉਣ ਵਿਚ ਸਫ਼ਲ ਰਹੇ ਹਨ।
Masood Azhar
ਇਸ ਦੌਰਾਨ ਅਮਰੀਕਾ ਦੇ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਸੁਰੱਖਿਆ ਕੌਂਸਲ ਵਲੋਂ ਮਸੂਦ ਨੂੰ ਆਲਮੀ ਅਤਿਵਾਦੀ ਐਲਾਨ ਕਰਨਾ ਉਸ ਦੀ ਪਾਕਿਸਤਾਨ ਤੋਂ ਅਤਿਵਾਦ ਨੂੰ ਖ਼ਤਮ ਕਰਨ ਅਤੇ ਦੱਖਣ ਏਸ਼ੀਆ ਵਿਚ ਸੁਰੱਖਿਆ ਤੇ ਸਥਿਰਤਾ ਕਾਇਮ ਕਰਨ ਦੀ ਕੌਮਾਂਤਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵ੍ਹਾਈਟ ਹਾਊਸ ਵਿਚ ਕੌਮੀ ਸੁਰੱਖਿਆ ਕੌਂਸਲ ਦੇ ਬੁਲਾਰੇ ਗੈਰੇਟ ਮਾਰਕਿਸ ਨੇ ਕਿਹਾ ਹੈ ਕਿ ਅਮਰੀਕਾ ਸੁਰੱਖਿਆ ਕੌਂਸਲ ਦੀ ਸ਼ਲਾਘਾ ਕਰਦਾ ਹੈ ਜਿਸ ਨੇ ਮਸੂਦ ਨੂੰ ਆਲਮੀ ਅਤਿਵਾਦੀ ਐਲਾਨਿਆ ਹੈ।
Mike Pompeo
ਮਸੂਦ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫ਼ਰਵਰੀ ਨੂੰ ਸੀਆਰਪੀਐਫ਼ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਮਸੂਦ ਨੂੰ ਆਲਮੀ ਅਤਿਵਾਦੀ ਐਲਾਨ ਕਰਨਾ ਅਮਰੀਕੀ ਕੂਟਨੀਤੀ ਦੀ ਜਿੱਤ ਹੈ ਅਤੇ ਦੱਖਣ ਏਸ਼ੀਆ ਵਿਚ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ।