Goldy Brar Death News: ਜ਼ਿੰਦਾ ਹੈ ਗੋਲਡੀ ਬਰਾੜ!, ਅਮਰੀਕੀ ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ

By : GAGANDEEP

Published : May 2, 2024, 8:27 am IST
Updated : May 2, 2024, 11:19 am IST
SHARE ARTICLE
Goldy Brar america News in punjabi
Goldy Brar america News in punjabi

Goldy Brar Death News: ਬੀਤੇ ਦਿਨ ਤੋਂ ਹੀ ਗੋਲਡੀ ਬਰਾੜ ਦੀਆਂ ਮੌਤ ਦੀਆਂ ਖਬਰਾਂ ਚੱਲ ਰਹੀਆਂ ਸਨ

Goldy Brar america News in punjabi: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ ਭਾਰਤ ਦੇ ਮੋਸਟ ਵਾਂਟੇਡ ਅਤਿਵਾਦੀ ਗੋਲਡੀ ਬਰਾੜ ਨੂੰ ਮਾਰ ਦਿੱਤਾ ਗਿਆ ਹੈ। ਇਸ ਦੌਰਾਨ ਹੁਣ ਇਹ ਗੱਲ ਸਾਹਮਣੇ ਆਈ ਹੈ ਕਤਲ ਹੋਇਆ ਹੈ ਪਰ ਇਹ ਗੋਲਡੀ ਬਰਾੜ ਦਾ ਨਹੀਂ ਸਗੋਂ ਇਸ ਦੀ ਬਜਾਇ, ਕਿਸੇ ਹੋਰ ਵਿਅਕਤੀ ਦਾ ਜੋ ਬਿਲਕੁਲ ਉਸ ਵਰਗਾ ਦਿਸਦਾ ਹੈ। ਜੋ ਮੂਲ ਰੂਪ ਵਿੱਚ ਅਫਰੀਕਾ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: Jharkhand Congress News: ਝਾਰਖੰਡ ਕਾਂਗਰਸ ਦਾ 'ਐਕਸ' ਅਕਾਊਂਟ ਸਸਪੈਂਡ, ਅਮਿਤ ਸ਼ਾਹ ਦੀ ਡੀਪਫੇਕ ਵੀਡੀਓ ਸ਼ੇਅਰ ਕਰਨ 'ਤੇ ਕੀਤੀ ਗਈ ਕਾਰਵਾਈ 

ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਸ ਵਿਅਕਤੀ ਦਾ ਕਤਲ ਕੀਤਾ ਗਿਆ ਤਾਂ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਸੋਚਿਆ ਕਿ ਇਹ ਗੋਲਡੀ ਬਰਾੜ ਹੀ ਹੈ ਜਿਸ ਦਾ ਕਤਲ ਹੋਇਆ ਹੈ। ਫਿਰ ਉਸ ਨੇ ਇਹ ਅਫਵਾਹ ਫੈਲਾਈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਪਹਿਲਾਂ ਇਸ ਘਟਨਾ ਦੀ ਖਬਰ ਸਥਾਨਕ ਵੈੱਬਸਾਈਟ ਫੌਕਸ ਨੇ ਦਿੱਤੀ ਸੀ ਪਰ ਇਸ ਵਿਚ ਗੋਲਡੀ ਬਰਾੜ ਦਾ ਨਾਂ ਨਹੀਂ ਲਿਖਿਆ ਸੀ ਪਰ ਇਸ ਦੇ ਆਧਾਰ 'ਤੇ ਭਾਰਤੀ ਮੀਡੀਆ ਨੇ ਇਸ ਨੂੰ ਗੋਲਡੀ ਬਰਾੜ ਨਾਲ ਜੋੜ ਕੇ ਉਸ ਦੀ ਮੌਤ ਦੀ ਖਬਰ ਪ੍ਰਕਾਸ਼ਿਤ ਕਰ ਦਿਤੀ।

ਇਹ ਵੀ ਪੜ੍ਹੋ: Jalandhar News: ਬੱਸ 'ਚੋਂ ਬਾਹਰ ਡਿੱਗਣ ਨਾਲ ਬਜ਼ੁਰਗ ਔਰਤ ਦੀ ਹੋਈ ਮੌਤ 

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ 'ਤੇ ਮੰਗਲਵਾਰ ਸ਼ਾਮ 5:25 ਵਜੇ ਅਫਰੀਕੀ ਲੋਕਾਂ ਦੇ ਦੋ ਸਮੂਹਾਂ ਵਿਚਾਲੇ ਲੜਾਈ ਹੋਈ। ਇਸ ਲੜਾਈ ਦੌਰਾਨ ਹੇਠਾਂ ਡਿੱਗੇ ਵਿਅਕਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਪਿਸਤੌਲ ਤੋਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਦੋ ਵਿਅਕਤੀਆਂ ਦੇ ਪੇਟ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਗੋਲਡੀ ਬਰਾੜ ਵਰਗਾ ਲੱਗ ਰਿਹਾ ਸੀ, ਇਸ ਲਈ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਅਫਵਾਹ ਫੈਲਾ ਦਿੱਤੀ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਇੰਨਾ ਹੀ ਨਹੀਂ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਕਤਲ ਲਈ ਉਸ ਦੇ ਵਿਰੋਧੀ ਗੈਂਗ ਅਰਸ਼ ਡੱਲਾ ਅਤੇ ਲਖਬੀਰ ਲੰਡਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇੱਥੋਂ ਤੱਕ ਕਿ ਡੱਲਾ-ਲੰਡਾ ਗੈਂਗ ਨੇ ਫੇਸਬੁੱਕ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਫਰਿਜ਼ਨੋ ਪੁਲਿਸ ਨੇ ਕੀ ਕਿਹਾ?
ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ, "ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ, ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਸੋਸ਼ਲ ਮੀਡੀਆ ਅਤੇ ਔਨਲਾਈਨ ਨਿਊਜ਼ ਏਜੰਸੀਆਂ ਦੁਆਰਾ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ, ਸਵੇਰ ਤੋਂ ਹੀ ਸਾਡੇ ਤੋਂ ਪੂਰੀ ਦੁਨੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ 'ਤੇ ਗੋਲਡੀ ਬਰਾੜ ਨਹੀਂ ਹੈ।

(For more Punjabi news apart from Goldy Brar america News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement