
ਜਰਮਨੀ ਦੇ ਪੱਛਮੀ ਲੁਏਨਬਕ ਸ਼ਹਿਰ ਦੇ ਇਕ ਚਿੜੀਆਘਰ ਤੋਂ ਕਈ ਸ਼ੇਰਾਂ ਤੇ ਚੀਤਿਆਂ ਦੇ ਭੱਜਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪਣੇ ਘਰਾਂ ...
ਬਰਲਿਨ, ਜਰਮਨੀ ਦੇ ਪੱਛਮੀ ਲੁਏਨਬਕ ਸ਼ਹਿਰ ਦੇ ਇਕ ਚਿੜੀਆਘਰ ਤੋਂ ਕਈ ਸ਼ੇਰਾਂ ਤੇ ਚੀਤਿਆਂ ਦੇ ਭੱਜਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪਣੇ ਘਰਾਂ ਅੰਦਰ ਰਹਿਣ ਦੀ ਹਦਾਇਤ ਦਿਤੀ ਹੈ। ਨੇੜੇ ਦੇ ਰੁਏਮ ਸ਼ਹਿਰ ਦੀ ਪੁਲਿਸ ਨੇ ਅੱਜ ਖੇਤਰੀ ਪ੍ਰਸਾਰਕ ਐਸ.ਡਬਲਿਊ.ਆਰ. ਦੀ ਉਸ ਰੀਪੋਰਟ ਦੀ ਪੁਸ਼ਟੀ ਕੀਤੀ ਜਿਸ ਵਿਚ ਐਸ.ਡਬਲਿਊ.ਆਰ. ਨੇ ਦਸਿਆ ਕਿ ਪਹਾੜੀ ਆਇਫਲ ਇਲਾਕੇ ਵਿਚ ਇਕ ਚਿੜੀਆਘਰ ਤੋਂ ਸ਼ੇਰ ਤੇ ਚੀਤੇ ਭੱਜ ਗਏ ਹਨ।
ਪੁਲਿਸ ਨੇ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ ਪਰ ਫ਼ਿਲਹਾਲ ਉਨ੍ਹਾਂ ਕੋਲ ਘਟਨਾ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਹੈ। ਐਸ.ਡਬਲਿਊ.ਆਰ. ਨੇ ਰੀਪੋਰਟ ਦਿਤੀ ਕਿ ਲਕਜ਼ਮਬਰਗ ਤੇ ਬੈਲਜੀਅਮ ਦੀ ਸਰਹੱਦ ਨਾਲ ਲੱਗਦੇ ਇਸ ਇਲਾਕੇ ਦੇ ਸਥਾਨਕ ਅਧਿਕਾਰੀਆਂ ਨੇ ਸਾਰੇ ਨਿਵਾਸੀਆਂ ਨੂੰ ਹਦਾਇਤ ਦਿਤੀ ਹੈ ਕਿ ਉਹ ਅਪਣੇ ਘਰਾਂ ਅੰਦਰ ਰਹਿਣ। ਫ਼ਿਲਹਾਲ ਪੁਲਿਸ ਇਨ੍ਹਾਂ ਹਿੰਸਕ ਜਾਨਵਰਾਂ ਦੀ ਭਾਲ ਕਰ ਰਹੀ ਹੈ। (ਪੀ.ਟੀ.ਆਈ)