
ਪਾਕਿਸਤਾਨ ਨੇ ਜਾਸੂਸੀ ਦੇ ਆਰੋਪ ਵਿਚ ਨਵÄ ਦਿੱਲੀ ਸਥਿਤ ਅਪਣੇ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਬਾਹਰ
ਇਸਲਾਮਾਬਾਦ, 1 ਜੂਨ: ਪਾਕਿਸਤਾਨ ਨੇ ਜਾਸੂਸੀ ਦੇ ਆਰੋਪ ਵਿਚ ਨਵÄ ਦਿੱਲੀ ਸਥਿਤ ਅਪਣੇ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਬਾਹਰ ਕੱਢਣ ਜਾਣ ਨੂੰ ਭਾਰਤ ਦੇ ਫ਼ੈਸਲੇ ਉਤੇ ਇਤਰਾਜ ਜਤਾਉਣ ਦੇ ਲਈ ਸੀਨੀਅਰ ਭਾਰਤੀ ਹਾਈ ਕਮਿਸ਼ਨ ਨੂੰ ਸੋਮਵਾਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੇ ਆਰੋਪ ਵਿਚ ਐਤਵਾਰ ਨੂੰ ਵਰਜਿਤ ਵਿਅਕਤੀ ਘੋਸ਼ਿਤ ਕੀਤਾ ਅਤੇ 24 ਘੰਟੇ ਦੇ ਅੰਦਰ ਉਨ੍ਹਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿਤਾ।
ਅਧਿਕਾਰੀਆਂ ਸੂਤਰਾਂ ਨੇ ਨਵÄ ਦਿੱਲੀ ਵਿਚ ਦਸਿਆ ਕਿ ਆਬਿਦ ਹੁਸੈਨ ਅੇਤ ਮੋਹਮਦ ਤਾਹਿਰ ਨਾਮ ਦੇ ਦੋਵੇਂ ਕਰਮਚਾਰੀ ਨੂੰ ਦਿੱਲੀ ਪੁਲਿਸ ਨੇ ਉਸ ਸਮੇਂ ਗਿ੍ਰਫ਼ਤਾਰ ਕੀਤਾ ਜਦ ਉਹ ਪੈਸਿਆਂ ਨੂੰ ਬਦਲ ਇਕ ਭਾਰਤੀ ਨਾਗਰਿਕ ਨਾਲ ਭਾਰਤੀ ਸੁਰੱਖਿਆ ਅਦਾਰਿਆਂ ਨਾਲ ਸਬੰਧਤ ਸੰਵੇਦਨਸ਼ੀਲ ਦਸਤਾਵੇਜ਼ ਪ੍ਰਾਪਤ ਕੀਤੇ ਗਏ ਸਨ।
ਵਿਦੇਸ਼ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਕੂਟਨੀਤਿਕ ਮਿਸ਼ਲ ਦੇ ਵਿਅਕਤੀ ਦੇ ਤੌਰ ਉਤੇ ਅਪਣੇ ਦਰਜੇ ਨਾਲ ਪਰਸਪਰ ਵਿਰੋਧੀ ਗਤੀਵਿਧਿਆਂ ਵਿਚ ਸ਼ਾਮਲ ਹੋਣ ਦਾ ਆਰੋਪ ਵਿਚ ਸਰਕਾਰ ਨੇ ਦੋਨਾਂ ਅਧਿਕਾਰੀਆਂ ਨੂੰ ਵਰਜਿਤ ਘੋਸ਼ਿਤ ਕੀਤਾ ਅਤੇ ਉਨ੍ਹਾਂ ਨੂੰ 24 ਘੰਟੇ ਦੇ ਅੰਦਰ ਦੇਸ਼ ਛੱਡ ਵਾਪਸ ਜਾਣ ਲਈ ਕਿਹਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੂੰ ਇਤਰਾਜ ਜਤਾਉਣ ਦੇ ਲਈ ਤਲਬ ਕੀਤਾ ਗਿਆ ਹੈ ਅਤੇ ਉਹ ਦਸਿਆ ਹੈ ਕਿ ਨਵÄ ਦਿੱਲੀ ਵਿਚ ਪਾਕ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਵਰਜਿਤ ਘੋਸ਼ਿਤ ਕਰਨ ਦੀ ਪਾਕਿਸਤਾਨ ਨਿੰਦਾ ਕਰਦਾ ਹੈ ਅਤੇ ਉਨ੍ਹਾਂ ਵਿਰੁਧ ਲਗਾਏ ਗਏ ਸਾਰੇ ਨਿਰਾਧਾਰ ਆਰੋਪਾਂ ਨੂੰ ਖ਼ਾਰਜ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਭਾਰਤੀ ਕਾਰਵਾਈ ਕੂਟਨੀਤਿਕ ਸਬੰਧਾਂ ਉਤੇ ਵਿਯੇਨ ਸਮਝੌਤਾ ਅਤੇ ਕੂਟਨੀਤਿਕ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ।
(ਪੀਟੀਆਈ)