![Death Death](/cover/prev/oa8euhe07jpkjpp2r5fn0bg4p2-20220602091021.Medi.jpeg)
ਤੁਸਲਾ ਮੈਡੀਕਲ ਬਿਲਡਿੰਗ ਦੇ ਹਸਪਤਾਲ ਦੇ ਅਹਾਤੇ ਵਿੱਚ ਹੋਈ ਗੋਲੀਬਾਰੀ
ਅਮਰੀਕਾ ਵਿੱਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਨੂੰ, ਓਕਲਾਹੋਮਾ ਦੇ ਤੁਸਲਾ ਵਿੱਚ ਤੁਸਲਾ ਮੈਡੀਕਲ ਬਿਲਡਿੰਗ ਦੇ ਹਸਪਤਾਲ ਦੇ ਅਹਾਤੇ ਵਿੱਚ ਗੋਲੀਬਾਰੀ ਹੋਈ।
Firing
ਇਸ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਕਪਤਾਨ ਰਿਚਰਡ ਮੁਲੇਨਬਰਗ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।ਮੁਲੇਨਬਰਗ ਨੇ ਕਿਹਾ ਕਿ ਸ਼ੂਟਰ ਦੀ ਵੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਰਨ ਵਾਲੇ ਦੀ ਮੌਤ ਕਿਵੇਂ ਅਤੇ ਕਿਸ ਕਾਰਨ ਹੋਈ।
Firing
ਰਾਸ਼ਟਰਪਤੀ ਜੋਅ ਬਿਡੇਨ ਨੇ ਘਟਨਾ 'ਤੇ ਜਤਾਇਆ ਦੁੱਖ
ਰਾਸ਼ਟਰਪਤੀ ਜੋਅ ਬਿਡੇਨ ਨੇ ਘਟਨਾ ਤੇ ਦੁੱਖ ਜਤਾਇਆ ਤੇ ਕਿਹਾ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।
Joe Biden