
ਭਾਰਤ ਵਿਚ ਟਿਕਟਾਕ ਸਮੇਤ 59 ਚੀਨੀ ਐਪਸ ’ਤੇ ਪਾਬੰਦੀ ਦੀ ਚਰਚਾ ਅਮਰੀਕਾ ਵਿਚ ਵੀ ਹੋ ਰਹੀ ਹੈ
ਵਾਸ਼ਿੰਗਟਨ, 1 ਜੁਲਾਈ : ਭਾਰਤ ਵਿਚ ਟਿਕਟਾਕ ਸਮੇਤ 59 ਚੀਨੀ ਐਪਸ ’ਤੇ ਪਾਬੰਦੀ ਦੀ ਚਰਚਾ ਅਮਰੀਕਾ ਵਿਚ ਵੀ ਹੋ ਰਹੀ ਹੈ ਅਤੇ ਕੁਝ ਸਾਂਸਦ ਇਸ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਸਾਂਸਦਾਂ ਨੇ ਅਮਰੀਕੀ ਸਰਕਾਰ ਨੂੰ ਇਸ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਅਜਿਹਾ ਮਨਿਆ ਜਾਂਦਾ ਹੈ ਕਿ ਛੋਟੇ ਛੋਟੇ ਵੀਡੀਉ ਸ਼ੇਅਰ ਕਰਨ ਵਾਲੇ ਐਪਸ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ। ਭਾਰਤ ਨੇ ਸੋਮਵਾਰ ਨੂੰ ਟਿਕਟਾਕ, ਯੂਸੀ ਬਰਾਊਜ਼ਰ ਸਮੇਤ 59 ਚੀਨੀ ਐਪਸ ਨੂੰ ਇਹ ਕਹਿੰਦੇ ਹੋਏ ਪਾਬੰਦ ਕਰ ਦਿਤਾ ਸੀ ਕਿ ਇਹ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਖ਼ੁਦਮੁਖਤਿਆਰੀ ਲਈ ਹਾਨੀਕਾਰਕ ਹਨ।
File Photo
ਰਿਪਬਲਿਕਨ ਪਾਰਟੀ ਦੇ ਸੀਨੇਟਰ ਜਾਨ ਕੋਨਿਨ ਨੇ ਦਾ ਵਾਸ਼ਿੰਗਟਨ ਪੋਸਟ ਵਿਚ ਛਪੀ ਇਕ ਖ਼ਬਰ ਨੂੰ ਟੈਗ ਕਰਦੇ ਹੋਏ ਅਪਣੇ ਟਵੀਟ ਵਿਚ ਕਿਹਾ,‘‘ਖ਼ੂਨੀ ਝੜਪ ਤੋਂ ਬਾਅਦ ਭਾਰਤ ਨੇ ਟਿਕਟਾਕ ਅਤੇ ਦਰਜਨਾਂ ਚੀਨੀ ਐਪਸ ’ਤੇ ਪਾਬੰਦੀ ਲਗਾ ਦਿਤੀ।’’ ਉਥੇ ਹੀ ਰਿਪਬਲਿਕਨ ਪਾਰਟੀ ਦੇ ਹੀ ਸਾਂਸਦ ਰਿਕ ¬ਕ੍ਰੋਫ਼ੋਰਡ ਨੇ ਕਿਹਾ,‘‘ਟਿਕਟਾਕ ਨੂੰ ਜਾਣਾ ਹੀ ਚਾਹੀਦਾ ਹੈ ਅਤੇ ਇਸ ਤੇ ਪਹਿਲਾਂ ਹੀ ਪਾਬੰਦੀ ਲਗਾ ਦੇਣੀ ਚਾਹੀਦੀ ਸੀ।’’ (ਪੀਟੀਆਈ)