ਅੱਤਵਾਦ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ : ਅਲ-ਕਾਇਦਾ ਮੁਖੀ ਅਯਮਾਨ ਅਲ ਜ਼ਵਾਹਰੀ ਕੀਤਾ ਢੇਰ 
Published : Aug 2, 2022, 10:29 am IST
Updated : Aug 2, 2022, 10:29 am IST
SHARE ARTICLE
Ayman al-Zawahiri
Ayman al-Zawahiri

ਕਾਬੁਲ ਵਿਖੇ ਏਅਰ ਸਟਰਾਈਕ 'ਚ ਮਾਰ ਮੁਕਾਇਆ 9/11 ਹਮਲੇ ਦਾ ਦੋਸ਼ੀ ਅਲ ਜ਼ਵਾਹਰੀ 

12 ਮਹੀਨਿਆਂ ਤੋਂ ਕਾਬੁਲ 'ਚ ਲੁਕਿਆ ਸੀ ਅਯਮਾਨ ਅਲ ਜ਼ਵਾਹਰੀ 
ਅਮਰੀਕੀ ਕੇਂਦਰੀ ਖੁਫੀਆ ਏਜੰਸੀ (CIA) ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਡਰੋਨ ਹਮਲੇ 'ਚ ਅਲ-ਕਾਇਦਾ ਮੁਖੀ ਅਯਮਨ ਅਲ-ਜ਼ਵਾਹਰੀ ਨੂੰ ਮਾਰ ਦਿੱਤਾ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੱਤਵਾਦੀਆਂ ਲਈ ਵੱਡਾ ਝਟਕਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਮੂਹ ਨੂੰ 2011 ਦੇ ਆਪਣੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਲੱਗਾ ਹੈ।

Ayman al-Zawahiri Ayman al-Zawahiri

ਮਿਸਰੀ ਦੇ ਡਾਕਟਰ ਅਤੇ ਸਰਜਨ ਅਲ-ਜਵਾਹਰੀ  ਨੇ ਸੰਯੁਕਤ ਰਾਜ ਵਿੱਚ 11 ਸਤੰਬਰ, 2001 ਦੇ ਹਮਲਿਆਂ ਵਿੱਚ ਚਾਰ ਜਹਾਜ਼ਾਂ ਨੂੰ ਹਾਈਜੈਕ ਕਰਨ ਵਿੱਚ ਮਦਦ ਕੀਤੀ ਸੀ। ਇਨ੍ਹਾਂ 'ਚ 2 ਜਹਾਜ਼ ਵਰਲਡ ਟਰੇਡ ਸੈਂਟਰ (WTC) ਦੇ ਦੋਵੇਂ ਟਾਵਰਾਂ ਨਾਲ ਟਕਰਾ ਗਏ। ਜਦਕਿ ਤੀਜਾ ਜਹਾਜ਼ ਅਮਰੀਕੀ ਰੱਖਿਆ ਮੰਤਰਾਲੇ ਯਾਨੀ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਸ਼ੰਕਵਿਲੇ ਦੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ 3000 ਲੋਕ ਮਾਰੇ ਗਏ ਸਨ।

Joe Biden warns Russia on chemical weaponsJoe Biden  

ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਜ਼ਵਾਹਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਾਇਡਨ ਨੇ ਕਿਹਾ ਕਿ ਸ਼ਨੀਵਾਰ ਨੂੰ ਮੇਰੇ ਨਿਰਦੇਸ਼ਾਂ 'ਤੇ ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਸਫਲਤਾਪੂਰਵਕ ਡਰੋਨ ਹਮਲਾ ਕੀਤਾ ਗਿਆ, ਜਿਸ 'ਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਰੀ ਮਾਰਿਆ ਗਿਆ। ਜੋਅ ਬਾਇਡਨ ਨੇ ਕਿਹਾ ਹੈ ਕਿ ਹੁਣ ਇਨਸਾਫ਼ ਹੋ ਗਿਆ ਹੈ।

Ayman al-Zawahiri Ayman al-Zawahiri

ਬਾਇਡਨ ਨੇ ਅੱਗੇ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਜਾਰੀ ਰੱਖੇਗਾ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖੇਗਾ। ਅੱਜ ਅਸੀਂ ਸਪਸ਼ਟ ਕੀਤਾ ਹੈ। ਚਾਹੇ ਕਿੰਨਾ ਸਮਾਂ ਲੱਗ ਜਾਵੇ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜਿਥੇ ਵੀ ਲੁਕਣ ਦੀ ਕੋਸ਼ਿਸ਼ ਕਰੋਗੇ ਅਸੀਂ ਤੁਹਾਨੂੰ ਲੱਭ ਲਵਾਂਗੇ।

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement