ਅਮਰੀਕੀ ਟੀ.ਵੀ. ਸ਼ੋਅ ‘ਬਿੱਗ ਬ੍ਰਦਰ’ ਨੂੰ ਚਾਰ ਚੰਨ ਲਾਏਗਾ ਸਿੱਖ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ

By : KOMALJEET

Published : Aug 2, 2023, 5:24 pm IST
Updated : Aug 3, 2023, 1:08 pm IST
SHARE ARTICLE
ਜਗਤੇਸ਼ਵਰ ਸਿੰਘ ਬੈਂਸ
ਜਗਤੇਸ਼ਵਰ ਸਿੰਘ ਬੈਂਸ

23 ਸਾਲਾਂ ’ਚ ਪਹਿਲੀ ਵਾਰੀ ਕੋਈ ਸਿੱਖ ਮਸ਼ਹੂਰ ਅਮਰੀਕੀ ਟੀ.ਵੀ. ਸ਼ੋਅ ‘ਬਿੱਗ ਬ੍ਰਦਰ’ ’ਚ ਦਿਸੇਗਾ

750,000 ਡਾਲਰ ਨੂੰ ਜਿੱਤਣ ਲਈ ਹੋਵੇਗਾ ਮੁਕਾਬਲਾ

ਵਾਸ਼ਿੰਗਟਨ, 2 ਅਗੱਸਤ:
ਅੱਜ ਤੋਂ ਸ਼ੁਰੂ ਹੋ ਰਹੇ ਮਸ਼ਹੂਰ ਅਮਰੀਕੀ ਟੀ.ਵੀ. ਸ਼ੋਅ ‘ਬਿੱਗ ਬ੍ਰਦਰ’ ਦੇ 25ਵੇਂ ਸੀਜ਼ਨ ’ਚ ਪਹਿਲੀ ਵਾਰੀ ਇਕ ਸਿੱਖ ਸ਼ਿਰਕਤ ਕਰੇਗਾ। ਸ਼ੋਅ ’ਚ 16 ਵਿਅਕਤੀ ਹਿੱਸਾ ਲੈ ਰਹੇ ਹਨ ਅਤੇ ਉਹ 750,000 ਡਾਲਰ ਦੀ ਰਕਮ ਨੂੰ ਜਿੱਤਣ ਲਈ ਮੁਕਾਬਲਾ ਕਰਨਗੇ। ਇਨ੍ਹਾਂ 16 ਜਣਿਆਂ ’ਚ ਅਮਰੀਕੀ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਲ ਹਨ।

ਇਹ ਵੀ ਪੜ੍ਹੋ: ਹਰਿਆਣਾ : ਹਿੰਸਕ ਭੀੜ ਤੋਂ ਲੁਕੀਆਂ ਔਰਤਾਂ ਅਤੇ ਬੱਚਿਆਂ ਦੀ ਮਦਦ ’ਤੇ ਬਹੁੜੇ ਸਿੱਖ 

ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ’ਤੇ ਆਧਾਰਿਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵਲੋਂ 1997 ’ਚ ਬਣਾਇਆ ਗਿਆ ਸੀ। ਲੜੀ ਦਾ ਨਾਮ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਵਿਚ ਇਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ, 2000 ਨੂੰ ਸੀ.ਬੀ.ਐਸ. ’ਤੇ ਸ਼ੁਰੂ ਕੀਤਾ ਗਿਆ ਸੀ। ਇਸ ਸੀਜ਼ਨ ਦੇ ਹੋਰ ਮਹਿਮਾਨਾਂ ਵਿਚ 60 ਤੋਂ ਵੱਧ ਉਮਰ ਦੀ ਪਹਿਲੀ ਮਹਿਲਾ ਹਾਊਸ ਗੈਸਟ, ਪਹਿਲੀ ਆਸਟ੍ਰੇਲੀਅਨ ਹਾਊਸ ਗੈਸਟ ਅਤੇ ਐਪਲਾਚੀਆ ਤੋਂ ਪਹਿਲੀ ਹਾਊਸ ਗੈਸਟ ਵੀ ਸ਼ਾਮਲ ਹਨ। ਭਾਰਤੀ ਟੀ.ਵੀ. ਸ਼ੋਅ ‘ਬਿੱਗ ਬੌਸ’ ਵੀ ਇਸੇ ਸ਼ੋਅ ’ਤੇ ਅਧਾਰਤ ਹੈ।

ਜਗਤੇਸ਼ਵਰ ਸਿੰਘ ਬੈਂਸ ‘ਬਿੱਗ ਬ੍ਰਦਰ’ ’ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ। ਅਪਣੀ ਇੰਸਟਾਗ੍ਰਾਮ ਆਈ.ਡੀ. ’ਤੇ ਇਸ ਪੋਸਟ ਰਾਹੀਂ ਇਸ ਬਾਰੇ ਸੂਚਨਾ ਸਾਂਝੀ ਕਰਦਿਆਂ ਜਗਤੇਸ਼ਵਰ ਸਿੰਘ ਬੈਂਸ ਨੇ ਲਿਖਿਆ ਹੈ, ‘‘ਬਿੱਗ ਬ੍ਰਦਰ ਦੇ ਹਾਊਸ ’ਚ ਸ਼ਾਮਲ ਹੋਣ ਦੀ ਖ਼ੁਸ਼ੀ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਕਮੀ ਪੈ ਗਈ ਹੈ। ਮੈਂ ਬਚਪਨ ’ਚ ਇਹ ਸ਼ੋਅ ਬਹੁਤ ਵੇਖਦਾ ਹੁੰਦਾ ਸੀ ਅਤੇ ਹੁਣ ਇਸ ਸ਼ੋਅ ਦਾ ਹਿੱਸਾ ਬਣਨਾ ਸੁਪਨਾ ਸਾਕਾਰ ਹੋਣ ਵਰਗਾ ਹੈ।’’

ਇਹ ਵੀ ਪੜ੍ਹੋ: ਇੰਡੀਆ ਗਠਜੋੜ ਦੇ ਸੰਸਦ ਮੈਂਬਰਾਂ ਨੇ ਮਨੀਪੁਰ ਸਬੰਧੀ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ 

ਉਸ ਨੇ ਕਿਹਾ ਕਿ ‘ਬਿੱਗ ਬ੍ਰਦਰ’ ’ਚ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਦੁਨੀਆ ਨਾਲ ਅਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਤਹਿ ਦਿਲੋਂ ਧੰਨਵਾਦੀ ਹੈ। ਉਸ ਨੇ ਅਪਣੇ ਪ੍ਰਵਾਰ ਅਤੇ ਮਿੱਤਰਾਂ ਦੇ ਸਹਿਯੋਗ ਦਾ ਧਨਵਾਦ ਕਰਦਿਆਂ ਕਿਹਾ ਕਿ ਇਹ ਮਾਅਰਕਾ ਉਹ ਉਨ੍ਹਾਂ ਦੇ ਸਹਿਯੋਗ ਤੋਂ ਬਗ਼ੈਰ ਹਾਸਲ ਨਹੀਂ ਕਰ ਸਕਦਾ ਸੀ। 

SHARE ARTICLE

ਏਜੰਸੀ

Advertisement

Kaithal 100 year's Oldest Haveli - "ਆਹ ਬਜ਼ੁਰਗ ਬੀਬੀਆਂ ਇਸ ਖੂਹ ਤੋਂ ਭਰਦੀਆਂ ਸੀ ਪਾਣੀ"

31 May 2024 4:04 PM

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM
Advertisement