US News : ਅਮਰੀਕਾ ਨੇ 7 ਮਹੀਨਿਆਂ ਵਿਚ 1700 ਤੋਂ ਵੱਧ ਭਾਰਤੀਆਂ ਨੂੰ ਕੱਢਿਆ
Published : Aug 2, 2025, 2:27 pm IST
Updated : Aug 2, 2025, 2:27 pm IST
SHARE ARTICLE
US Deports More than 1700 Indians in 7 Months Latest News in Punjabi 
US Deports More than 1700 Indians in 7 Months Latest News in Punjabi 

US News : ਅਮਰੀਕਾ 'ਚੋਂ ਕੱਢੇ ਜਾਣ ਵਾਲੇ 10 ਭਾਰਤੀਆਂ 'ਚੋਂ 7 ਪੰਜਾਬ ਤੇ ਹਰਿਆਣਾ ਦੇ ਵਾਸੀ

US Deports More than 1700 Indians in 7 Months Latest News in Punjabi  ਅਮਰੀਕਾ ਨੇ ਹੁਣ ਤਕ ਸਾਲ 2025 ਯਾਨੀ 7 ਮਹੀਨਿਆਂ ਵਿਚ ਕੁੱਲ 1,703 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ ਹੈ, ਜਿਨ੍ਹਾਂ ਵਿਚ 141 ਔਰਤਾਂ ਵੀ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਬੀਤੇ ਦਿਨ ਲੋਕ ਸਭਾ ਵਿਚ ਇਹ ਜਾਣਕਾਰੀ ਦਿਤੀ।

ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ 2020 ਤੋਂ 2024 ਦੇ ਵਿਚਕਾਰ, 5,541 ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਿਆ ਗਿਆ। ਇਸ ਸਾਲ 22 ਜੁਲਾਈ (2025) ਤਕ, ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ 1,703 ਹੈ। ਇਸ ਦੇ ਨਾਲ ਹੀ, ਉਨ੍ਹਾਂ ਇਹ ਵੀ ਦਸਿਆ ਕਿ ਪਿਛਲੇ ਪੰਜ ਸਾਲਾਂ (2020-2024) ਵਿਚ ਬ੍ਰਿਟੇਨ ਤੋਂ 311 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਦੋਂ ਕਿ 2025 ਵਿਚ ਹੁਣ ਤਕ ਇਹ ਗਿਣਤੀ 131 ਹੈ।

ਨਿਊਜ਼ ਏਜੰਸੀ ਦੇ ਅਨੁਸਾਰ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਬ੍ਰਿਟੇਨ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਵਿਚ ਕੁੱਝ ਭਿੰਨਤਾ ਹੋ ਸਕਦੀ ਹੈ ਕਿਉਂਕਿ ਕੁੱਝ ਮਾਮਲਿਆਂ ਵਿਚ ਜਾਇਜ਼ ਦਸਤਾਵੇਜ਼ਾਂ ਵਾਲੇ ਲੋਕਾਂ ਨੂੰ ਸਿੱਧੇ ਕੱਢਿਆ ਗਿਆ ਹੈ ਅਤੇ ਜਿਨ੍ਹਾਂ ਨੂੰ ਐਮਰਜੈਂਸੀ ਯਾਤਰਾ ਦਸਤਾਵੇਜ਼ (ETD) ਜਾਰੀ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਕਈ ਵਾਰ ਵਿਅਕਤੀ ਅਪੀਲ ਦਾਇਰ ਕਰਦੇ ਹਨ।

ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ...
ਸਰਕਾਰੀ ਅੰਕੜਿਆਂ ਅਨੁਸਾਰ, ਅਮਰੀਕਾ ਤੋਂ ਕੱਢੇ ਗਏ 1,703 ਭਾਰਤੀਆਂ ਵਿਚੋਂ, ਸੱਭ ਤੋਂ ਵੱਧ 620 ਲੋਕ ਪੰਜਾਬ ਤੋਂ ਹਨ। ਇਸ ਤੋਂ ਬਾਅਦ, ਹਰਿਆਣਾ ਤੋਂ 604, ਗੁਜਰਾਤ ਤੋਂ 245 ਅਤੇ ਜੰਮੂ-ਕਸ਼ਮੀਰ ਤੋਂ 10 ਲੋਕਾਂ ਨੂੰ ਅਮਰੀਕਾ ਵਲੋਂ ਕੱਢਿਆ ਗਿਆ ਸੀ। 6 ਲੋਕਾਂ ਦੇ ਰਾਜਾਂ ਦੀ ਸਪੱਸ਼ਟ ਪਛਾਣ ਨਹੀਂ ਹੋ ਸਕੀ।

ਦੱਸ ਦਈਏ ਕਿ ਕੇਂਦਰੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਦੇ ਅਨੁਸਾਰ, 20 ਜਨਵਰੀ ਤੋਂ 22 ਜੁਲਾਈ, 2025 ਦੇ ਵਿਚਕਾਰ ਅਮਰੀਕਾ ਤੋਂ ਦੇਸ਼ ਨਿਕਾਲਾ ਦਿਤੇ ਗਏ 1,703 ਭਾਰਤੀਆਂ ਵਿਚੋਂ 1,562 ਪੁਰਸ਼ ਅਤੇ 141 ਔਰਤਾਂ ਸਨ।

ਡੀ.ਐਮ.ਕੇ. ਸੰਸਦ ਮੈਂਬਰ ਕਨੀਮੋਝੀ ਨੇ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪੁੱਛਿਆ ਕਿ ਕੀ ਭਾਰਤ ਸਰਕਾਰ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨਾਗਰਿਕਾਂ ਨਾਲ ਬਿਹਤਰ ਤਾਲਮੇਲ ਅਤੇ ਮਨੁੱਖੀ ਵਿਵਹਾਰ ਲਈ ਕੋਈ ਕੂਟਨੀਤਕ ਕਦਮ ਚੁੱਕੇ ਹਨ। ਇਸ 'ਤੇ, ਮੰਤਰੀ ਨੇ ਜਵਾਬ ਦਿਤਾ ਕਿ ਭਾਰਤ ਸਰਕਾਰ ਇਸ ਮੁੱਦੇ 'ਤੇ ਅਮਰੀਕਾ ਨਾਲ ਲਗਾਤਾਰ ਸੰਪਰਕ ਵਿਚ ਹੈ।

(For more news apart from US Deports More than 1700 Indians in 7 Months Latest News in Punjabi  stay tuned to Rozana Spokesman.)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement