ਮਲੇਸ਼ੀਆ ਦੇ ਸਾਬਕਾ PM ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਹੋਈ 10 ਸਾਲ ਦੀ ਜੇਲ੍ਹ
Published : Sep 2, 2022, 11:26 am IST
Updated : Sep 2, 2022, 11:26 am IST
SHARE ARTICLE
Former Malaysian PM Najib Razak's wife Rosma Mansoor
Former Malaysian PM Najib Razak's wife Rosma Mansoor

ਰਿਸ਼ਵਤ ਲੈਣ ਦੇ ਲੱਗੇ ਸਨ ਆਰੋਪ

ਮਲੇਸ਼ੀਆ: ਮਲੇਸ਼ੀਆ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਆਪਣੇ ਪਤੀ ਦੇ ਕਾਰਜਕਾਲ ਦੌਰਾਨ ਰਿਸ਼ਵਤ ਲੈਣ ਦੇ ਦੋਸ਼ ’ਚ 10 ਸਾਲ ਦੀ ਜੇਲ੍ਹ ਹੋਈ ਹੈ। ਨਜੀਬ ਨੂੰ ਪਹਿਲਾਂ ਹੀ ਮਲੇਸ਼ੀਅਨ ਡਿਵੈਲਪਮੈਂਟ ਬਰਹਾਦ ਫ਼ੰਡ ਤੋਂ ਸਰਕਾਰੀ ਫ਼ੰਡਾਂ ਦੇ ਗ਼ਬਨ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਪਿਛਲੇ ਹਫ਼ਤੇ ਹੀ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ 5 ਵਿਚੋਂ 1 ਮਾਮਲੇ ਵਿਚ 12 ਸਾਲ ਦੀ ਸਜ਼ਾ ਸੁਣਾਈ ਗਈ ਸੀ।
 

ਮਲੇਸ਼ੀਆਈ ਪਹਿਰਾਵੇ ਵਿਚ ਅਦਾਲਤ ਵਿਚ ਪਹੁੰਚੀ ਰੋਸਮਾ ਮੰਸੂਰ ਨੇ ਫ਼ੈਸਲੇ ਤੋਂ ਤੁਰੰਤ ਬਾਅਦ ਅਦਾਲਤ ਨੂੰ ਕਿਹਾ, "ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਅੱਜ ਜੋ ਕੁਝ ਹੋਇਆ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਕਿਸੇ ਨੇ ਮੈਨੂੰ ਪੈਸੇ ਲੈਂਦੇ ਨਹੀਂ ਦੇਖਿਆ, ਕਿਸੇ ਨੇ ਮੈਨੂੰ ਪੈਸੇ ਗਿਣਦੇ ਨਹੀਂ ਦੇਖਿਆ।"

70 ਸਾਲਾ ਰੋਜ਼ਮਾ ਮਨਸੂਰ 'ਤੇ 2016 ਅਤੇ 2017 ਵਿਚ ਨਜੀਬ ਸਰਕਾਰ ਦੌਰਾਨ 279 ਮਿਲੀਅਨ ਡਾਲਰ ਦੇ ਸੂਰਜੀ ਊਰਜਾ ਸਪਲਾਈ ਪ੍ਰਾਜੈਕਟ ਲਈ ਇੱਕ ਕੰਪਨੀ ਨੂੰ ਇਕਰਾਰਨਾਮਾ ਹਾਸਲ ਕਰਨ ਵਿਚ ਮਦਦ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਤਿੰਨ ਦੋਸ਼ ਲਾਏ ਗਏ ਸਨ। 
ਆਰੋਪ ਇਹ ਸੀ ਕਿ ਰੋਸਮਾ ਮੰਸੂਰ ਨੇ ਠੇਕਾ ਲੈਣ ਦੇ ਬਦਲੇ ਕੰਪਨੀ ਦੇ ਇਕ ਅਧਿਕਾਰੀ ਤੋਂ ਰਿਸ਼ਵਤ ਵਜੋਂ 6.5 ਮਿਲੀਅਨ ਰਿੰਗਿਟ ਲਏ ਸਨ।
 

ਹਾਈ ਕੋਰਟ ਦੇ ਜੱਜ ਮੁਹੰਮਦ ਜ਼ੈਨੀ ਮਜ਼ਲਾਨ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਰੋਸਮਾ ਮੰਸੂਰ ਨੇ ਰਿਸ਼ਵਤ ਮੰਗੀ ਅਤੇ ਉਸ ਨੂੰ ਸਵੀਕਾਰ ਵੀ ਕੀਤਾ। ਇਸ ਲਈ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement