
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਯੂਏਈ ਅਤੇ ਸਾਊਦੀ ਅਰਬ ਦੀ ਯਾਤਰਾ ਦੌਰਾਨ ਬੁੱਧਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ।
ਦੁਬਈ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਯੂਏਈ ਅਤੇ ਸਾਊਦੀ ਅਰਬ ਦੀ ਯਾਤਰਾ ਦੌਰਾਨ ਬੁੱਧਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਅਜੀਤ ਡੋਭਾਲ ਅਤੇ ਸਾਊਦੀ ਪ੍ਰਿੰਸ ਦੀ ਇਹ ਬੈਠਕ ਕਰੀਬ 2 ਘੰਟੇ ਤੱਕ ਚੱਲੀ। ਖ਼ਬਰਾਂ ਮੁਤਾਬਕ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਰਿਯਾਦ ਵਿਚ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਮੁਲਾਕਾਤ ਕੀਤੀ।
Ajit Doval
ਕ੍ਰਾਊਨ ਪ੍ਰਿੰਸ ਨੇ ਜ਼ਾਹਿਰ ਕੀਤਾ ਕਿ ਉਹ ਜੰਮੂ-ਕਸ਼ਮੀਰ ‘ਤੇ ਭਾਰਤ ਦੇ ਕਦਮ ਅਤੇ ਉਸ ਦੇ ਨਜ਼ਰੀਏ ਨੂੰ ਸਮਝਦੇ ਹਨ। ਸੂਤਰਾਂ ਮੁਤਾਬਕ ਅਜੀਤ ਡੋਭਾਲ ਨੇ ਸਾਊਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਨਾਲ ਬੈਠਕ ਕੀਤੀ ਅਤੇ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਇਹਨਾਂ ਦੋਵੇਂ ਦੇਸ਼ਾਂ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ।
NSA Ajit Doval meets Saudi Crown Prince Mohammad Bin Salman
ਇਸ ਮੁਲਾਕਾਤ ਦੌਰਾਨ ਉਹਨਾਂ ਵਿਚਕਾਰ ਕਈ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ ‘ਤੇ ਚਰਚਾ ਹੋਈ। ਮੁਹੰਮਦ ਬਿਨ ਸਲਮਾਨ ਨਾਲ ਅਜੀਤ ਡੋਭਾਲ ਦੀ ਇਹ ਮੀਟਿੰਗ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦੌਰੇ ਤੋਂ ਬਾਅਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਈ ਅਜਿਹਾ ਦੌਰਾ ਨਹੀਂ ਹੈ, ਜਿਸ ਵਿਚ ਕੋਈ ਏਜੰਡਾ ਤੈਅ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।