ਭਾਰਤ ਨੂੰ ਲੁੱਟਣ ਵਾਲੇ ਪੱਛਮੀ ਦੇਸ਼ ਹੁਣ ਰੂਸ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ- ਪੁਤਿਨ
Published : Oct 2, 2022, 12:08 pm IST
Updated : Oct 2, 2022, 12:08 pm IST
SHARE ARTICLE
 Putin
Putin

ਪਰ ਅਜਿਹਾ ਕਦੇ ਨਹੀਂ ਹੋਣ ਦੇਵਾਂਗੇ

 

ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਆਪਣੇ ਦੇਸ਼ ਦਾ ਰਸਮੀ ਹਿੱਸਾ ਘੋਸ਼ਿਤ ਕੀਤਾ ਹੈ। ਕ੍ਰੇਮਲਿਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਉਹਨਾਂ ਨੇ ਯੂਕਰੇਨ ਦੇ ਚਾਰ ਖੇਤਰਾਂ, ਡੋਨੇਟਸਕ, ਲੁਹਾਨਸਕ, ਜ਼ਪੋਰਿਜ਼ੀਆ, ਖੇਰਸਨ ਨੂੰ ਰੂਸੀ ਖੇਤਰ ਘੋਸ਼ਿਤ ਕੀਤਾ। ਇਸ ਦੌਰਾਨ ਪੁਤਿਨ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਹੁਣ ਰੂਸ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਪੁਤਿਨ ਨੇ ਦੋਸ਼ ਲਗਾਇਆ ਕਿ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਲੁੱਟਿਆ ਅਤੇ ਹੁਣ ਉਨ੍ਹਾਂ ਦੀ ਨਜ਼ਰ ਰੂਸ 'ਤੇ ਹੈ।

ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ ਰੂਸ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਰੂਸ ਦੇ ਸਾਬਕਾ ਨੇਤਾਵਾਂ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੀ ਆੜ 'ਚ ਆਪਣੀ ਰਣਨੀਤਕ ਸ਼ਕਤੀ ਨੂੰ ਘਟਾ ਦਿੱਤਾ ਹੈ, ਜਦਕਿ ਦੂਜੇ ਦੇਸ਼ਾਂ 'ਚ ਅਸੀਂ ਹਥਿਆਰਾਂ ਦਾ ਉਹੀ ਭੰਡਾਰ ਕਾਇਮ ਰੱਖਦੇ ਹਾਂ। ਪੁਤਿਨ ਨੇ ਦੋਸ਼ ਲਾਇਆ ਕਿ ਨਸਲਕੁਸ਼ੀ ਦਾ ਅਸਲ ਦੋਸ਼ੀ ਅਮਰੀਕਾ ਹੈ, ਜਿਸ ਨੇ ਝੂਠੇ ਇਲਜ਼ਾਮਾਂ ਨਾਲ ਦੁਨੀਆ ਭਰ ਦੇ ਦੇਸ਼ਾਂ 'ਤੇ ਹਮਲੇ ਕੀਤੇ ਹਨ ਅਤੇ ਲੱਖਾਂ ਲੋਕਾਂ ਨੂੰ ਮਾਰਿਆ ਹੈ।

ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮ ਰੂਸ ਨੂੰ ਬਸਤੀ ਬਣਾਉਣਾ ਚਾਹੁੰਦਾ ਹੈ। ਇਨ੍ਹਾਂ ਨੇ ਭਾਰਤ ਵਰਗੇ ਮੁਲਕਾਂ ਨੂੰ ਲੁੱਟਿਆ ਹੈ। (ਪਰ) ਅਸੀਂ ਆਪਣੇ ਆਪ ਨੂੰ ਬਸਤੀ ਨਹੀਂ ਬਣਨ ਦਿੱਤਾ। ਪੁਤਿਨ ਨੇ ਕਿਹਾ ਕਿ ਰੂਸ ਸੋਵੀਅਤ ਸੰਘ ਦੇ ਮੁੜ ਨਿਰਮਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਯੂਐਸਐਸਆਰ ਹੁਣ ਨਹੀਂ ਰਿਹਾ। ਅਸੀਂ ਅਤੀਤ ਨੂੰ ਵਾਪਸ ਨਹੀਂ ਲਿਆ ਸਕਦੇ ਅਤੇ ਰੂਸ ਨੂੰ ਹੁਣ ਇਸ ਦੀ ਲੋੜ ਨਹੀਂ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement